ਲੁਧਿਆਣਾ : ਵਿਧਾਨਸਭਾ ਉਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਜਲੰਧਰ ਬਾਈਪਾਸ ਚੌਕ ਤੋਂ ਪੈਟਰੋਲ ਪੰਪ ਤੱਕ ਬਨਣ ਵਾਲੀ ਸਰਵਿਸ ਲੇਨ ਰੋਡ ਦਾ ਉਦਘਾਟਨ ਇਲਾਕਾ ਨਿਵਾਸੀਆਂ ਦੀ ਹਾਜ਼ਰੀ ‘ਚ ਕੀਤਾ। ਇਸ ਮੌਕੇ ‘ਤੇ ਨਗਰ ਨਿਗਮ ਦੇ ਬੀ ਐਂਡ ਆਰ ਤੇ ਓ ਐਂਡ ਐਮ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਉਕਤ ਸਰਵਿਸ ਰੋਡ ਦੀ ਉਸਾਰੀ ਦਾ ਕੰਮ ਬੀ.ਐਮ.ਪੀ.ਸੀ. ਪ੍ਰੋਜੈਕਟ ਤਹਿਤ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ।
ਚੌਧਰੀ ਮਦਨ ਲਾਲ ਬੱਗਾ ਨੇ ਹਾਜ਼ਰ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਇਕ-ਇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਵਿਧਾਨ ਸਭਾ ਉਤਰੀ ਨੂੰ ਸੂਬੇ ਭਰ ‘ਚੋਂ ਇਕ ਵਿਕਾਸਸ਼ੀਲ ਵਿਧਾਨ ਸਭਾ ਹਲਕਾ ਬਣਾ ਕੇ ਨੰਬਰ ਇਕ ਵਿਧਾਨ ਸਭਾ ਹਲਕਾ ਬਣਾਇਆ ਜਾਵੇਗਾ, ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਖਿਲਾਫ਼ ਹੈਲਪ ਲਾਈਨ ਜਾਰੀ ਕਰਨ ਨੂੰ ਚੰਗਾ ਕਦਮ ਦੱਸਿਆ।
ਵਿਧਾਇਕ ਬੱਗਾ ਨੇ ਭਿ੍ਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਭਿ੍ਸ਼ਟਾਚਾਰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਹੋਵੇਗਾ। ਇਸ ਮੌਕੇ ‘ਤੇ ਭਾਵਾਧਸ ਆਗੂ ਵਿਜੈ ਦਾਨਵ, ਸਾਬਕਾ ਕੌਂਸਲਰ ਅਜੀਤ ਢਿੱਲੋਂ, ਕੁਲਦੀਪ ਮੱਕੜ, ਲੱਕੀ ਚਾਵਲਾ, ਵਰਿੰਦਰ ਕੌਫੀ, ਗੁਲਸ਼ਨ ਬੂੱਟੀ, ਸੁਰਿੰਦਰ ਸਿੰਘ, ਬਿੱਟੂ ਭਨੋਟ ਅਤੇ ਅਨਿਲ ਸ਼ਰਮਾ ਆਦਿ ਮੌਜੂਦ ਸਨ।