Connect with us

ਅਪਰਾਧ

ਗੰਨ ਪੁਆਇੰਟ ‘ਤੇ ਤੇਲ ਦੇ ਕਾਰੋਬਾਰੀ ਦੇ ਦਫ਼ਤਰ ‘ਚੋਂ ਲੱਖਾਂ ਰੁਪਏ ਦੀ ਲੁੱਟ

Published

on

Millions of rupees looted from oil trader's office at Gun Point

ਲੁਧਿਆਣਾ : ਸ਼ੁੱਕਰਵਾਰ ਦੇਰ ਸ਼ਾਮ ਨੂੰ ਸਪਲੈਂਡਰ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਗੰਨ ਪੁਆਇੰਟ ‘ਤੇ ਕੱਚੇ ਤੇਲ ਦੇ ਕਾਰੋਬਾਰੀ ਦੇ ਦਫ਼ਤਰ ‘ਚੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ। ਬਦਮਾਸ਼ਾਂ ਨੇ ਦਫ਼ਤਰ ਵਿਚ ਬੈਠੇ ਕਾਰੋਬਾਰੀ ਦੇ ਮੁਲਾਜ਼ਮ ਅਜਮਲ ਨੂੰ ਨਿਸ਼ਾਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਸਰਗੰਜ ਮੰਡੀ ਚੌਕ ਵਿਚ ਅਸ਼ੋਕ ਅਰੋੜਾ ਐਂਡ ਸੰਨਜ਼ ਨਾਮ ਦਾ ਦਫਤਰ ਹੈ । ਕਾਰੋਬਾਰੀ ਦਫ਼ਤਰ ਵਿਚ ਕੱਚੇ ਤੇਲ ਦੀ ਟ੍ਰੇਡਿੰਗ ਕਰਦਾ ਹੈ ।

ਮੁਲਜ਼ਮਾਂ ਨੇ ਦਫ਼ਤਰ ਵਿਚ ਬੈਠੇ ਕਾਰੋਬਾਰੀ ਦੇ ਨੌਕਰ ਅਜਮਲ ਉੱਪਰ ਪਿਸਤੌਲ ਤਾਣ ਦਿੱਤੀ । ਬਦਮਾਸ਼ਾਂ ਨੇ ਦਫ਼ਤਰ ਵਿਚ ਪਈ ਤਿੰਨ ਦਿਨਾਂ ਦੀ ਕੁਲੈਕਸ਼ਨ ਲੁੱਟ ਲਈ। ਇਸ ਤੋਂ ਪਹਿਲਾਂ ਕਿ ਅਜਮਲ ਰੌਲਾ ਪਾਉਂਦਾ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ । ਜਾਣਕਾਰੀ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਅਤੇ ਏਸੀਪੀ ਸੈਂਟਰਲ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ । ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਰਕਮ ਲੱਖਾਂ ਵਿੱਚ ਹੈ ,ਪਰ ਹਾਲ ਦੀ ਘੜੀ ਪੁਲਿਸ ਜਾਂਚ ਕਰਨ ‘ਚ ਜੁਟੀ ਹੋਈ ਹੈ ਕਿ ਆਖ਼ਰ ਰਕਮ ਕਿੰਨੀ ਸੀ ।

Facebook Comments

Trending