ਪੰਜਾਬੀ
ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ‘ਕੁੜਮਾਈ’ ਨੂੰ ਬਣਾਇਆ ਖ਼ਾਸ, ਗੀਤਾਂ ‘ਤੇ ਨਚਾਇਆ ਜੋੜਾ
Published
2 years agoon

ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਬੀਤੇ ਸ਼ਨੀਵਾਰ ਯਾਨੀਕਿ 13 ਮਈ ਨੂੰ ਕੁੜਮਾਈ ਕਰਵਾ ਲਈ ਹੈ। ਕੁੜਮਾਈ ਕਰਵਾ ਕੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ।
ਹੁਣ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਕੁੜਮਾਈ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਈਰਲ ਹੋ ਰਹੀਆਂ ਹਨ। ਇਸੇ ਦੌਰਾਨ ਇਕ ਵੀਡੀਓ ਮੀਕਾ ਸਿੰਘ ਨੇ ਸਾਂਝੀ ਕੀਤੀ ਹੈ, ਜਿਸ ‘ਚ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਜੀ ਹਾਂ, ਕੁਝ ਘੰਟੇ ਪਹਿਲਾ ਹੀ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਇਕ ਵੀਡੀਓ ਤੇ ਨਾਲ ਹੀ ਕੁਝ ਤਸਵੀਰਾਂ ਵਾਇਰਲ ਭਿਯਾਨੀ ਵੱਲੋਂ ਵੀ ਸੋਸ਼ਲ ਮੀਡੀਆ ‘ਚੇ ਸ਼ੇਅਰ ਕੀਤੀਆਂ ਗਈਆਂ ਹਨ, ਜੋ ਕਿ ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਹਨ। ਇਨ੍ਹਾਂ ‘ਚ ਗਾਇਕ ਮੀਕਾ ਸਿੰਘ ਦੇ ਗੀਤਾਂ ਉੱਪਰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਝੂਮਦੇ ਹੋਏ ਨਜ਼ਰ ਆ ਰਹੇ ਹਨ। ਕੁੜਮਾਈ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ‘ਰਾਗਨੀਤੀ’
ਕੁੜਮਾਈ ਤੋਂ ਤੁਰੰਤ ਬਾਅਦ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਪਹਿਲੀ ਝਲਕ ਦੇਣ ਲਈ ਸਾਹਮਣੇ ਆਏ ਸਨ। ਨਵੇਂ ਜੋੜੇ ਨੇ ਹੱਥ ਫੜ ਕੇ ਤਸਵੀਰਾਂ ਲਈ ਪੋਜ਼ ਦਿੱਤੇ। ਆਪਣੀ ਕੁੜਮਾਈ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਦਿਖਾਈ ਦੇਣ ਵਾਲੇ ਜੋੜੇ ਦੀਆਂ ਵੀਡੀਓਜ਼ ਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
You may like
-
ਰੇਹੜੀ ਵਾਲਿਆਂ ਨੂੰ ਹਟਾਉਣ ਗਏ ਸਬ-ਇੰਸਪੈਕਟਰ ਨਾਲ ਵਾਪਰੀ ਘਟਨਾ, ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
-
ਸਕੂਲ ਪ੍ਰਿੰਸੀਪਲ ਦੀ ਵੀਡੀਓ ਨੇ ਮਚਾਈ ਹਲਚਲ, ਕਰ ਰਿਹਾ ਸੀ ਗੰਦੇ ਕੰਮ ਤੇ ਫਿਰ…
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਮਹਿੰਗੇ ਹਵਾਈ ਕਿਰਾਏ ਨੂੰ ਲੈ ਕੇ ਰਾਘਵ ਚੱਢਾ ਕੇਂਦਰ ‘ਤੇ ਵਰ੍ਹਦਿਆਂ ਕਿਹਾ- ਸਰਕਾਰ ਚੱਪਲਾਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਦਾ ਵਾਅਦਾ ਭੁੱਲ ਗਈ
-
ਗੈਂਗਸਟਰ ਨਿਊਟਨ ਦੀ 5 ਮਿੰਟ ਦੀ ਵੀਡੀਓ ਨੇ ਵਧਾਈ ਪੁਲਿਸ ਦੀ ਚਿੰਤਾ, ਮਾਮਲਾ ਹੈਰਾਨ ਕਰਨ ਵਾਲਾ
-
ਨ ‘ਚ ਕੁੜੀ ਦੀ ਵੀਡੀਓ ਹੋਈ ਵਾਇਰਲ, ਅੱਧੀ ਰਾਤ ਨੂੰ ਸੜਕ ਵਿਚਕਾਰ ਹੋਈ ਕੈਮਰੇ ‘ਚ ਕੈਦ