ਪੰਜਾਬੀ
ਪੀ.ਏ.ਯੂ ਵਿਖੇ ਮਿਗਲਾਨੀ ਰਚਿਤ ਪੁਸਤਕ ਐਪੀਜੀਨੋਮਿਕਸ ਕੀਤੀ ਗਈ ਰਲੀਜ਼
Published
1 year agoon
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜੈਨੇਟਿਕਸ ਦੇ ਸਾਬਕਾ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਦੀ ਪੁਸਤਕ ‘ਐਪੀਜੀਨੋਮਿਕਸ’ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਰਲੀਜ਼ ਕੀਤਾ ਗਿਆ| ਇਸ ਪੁਸਤਕ ਰਲੀਜ਼ ਸਮਾਰੋਹ ਮੋਕੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਰਟਜ਼ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ|
ਡਾ. ਮਿਗਲਾਨੀ ਵਲੋਂ ਰਚਿਤ ਇਸ ਟੈਕਸਟ ਬੱੁਕ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਪੁਸਤਕ ਐਪੀਜੈਨੇਟਿਕਸ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਅਤੇ ਇਸ ਨਾਲ ਪਾਠਕਾਂ ਨੂੰ ਜੀਨੋਮ-ਵਾਈਡ ਐਪੀਜੈਨੇਟਿਕ ਵਿਸ਼ਲੇਸ਼ਣ, ਡੀ ਐਨ ਏ ਅਤੇ ਹਿਸਟੋਨ ਸੋਧਾਂ ਆਰ ਆਨ ਏ ਤਬਦੀਲੀਆਂ ਅਤੇ ਨਾਨ-ਕੋਡਿੰਗ ਆਰ ਐਨ ਏ’ਜ ਨੂੰ ਸਮਝਣ ਵਿਚ ਮਦਦ ਮਿਲੇਗੀ| ਉਨ•ਾਂ ਕਿਹਾ ਕਿ ਐਪੀਜੀਨੋਮਿਕਸ ਨਾਂ ਦੀ ਇਸ ਪੁਸਤਕ ਦਾ ਵਿਦਿਆਰਥੀਆਂ ਅਧਿਆਪਕਾਂ ਅਤੇ ਲਾਈਫ਼ ਸਾਇੰਸਜ਼, ਖੇਤੀਬਾੜੀ, ਡਾਕਟਰੀ ਅਤੇ ਬਾਇਓਤਕਨਾਲੋਜੀ ਖੋਜਾਰਥੀਆਂ ਨੂੰ ਬਹੁਤ ਲਾਭ ਮਿਲ ਸਕੇਗਾ |
ਇਸ ਮੌਕੇ ਡਾ. ਮਿਗਲਾਨੀ ਨੇ ਇਸ ਪੁਸਤਕ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਪੀਜੀਨੋਮਿਕਸ ਨੂੰ ਡੀ ਐਨ ਏ ਅਤੇ ਹਿਸਟੋਨਜ਼ ਉੱਤੇ ਰਸਾਇਣਕ ਸੋਧਾਂ ਹਿਤ ਵਰਤਿਆ ਜਾਂਦਾ ਹੈ| ਉਨਾਂ ਨੇ ਡੀ ਐਨ ਏ ਮਿਥਾਇਲੇਸ਼ਣ, ਹਿਸਟੋਨ ਮੋਡੀਫਿਕੇਟਨਜ, ਆਰ ਐਨ ਏ ਪਰਿਵਰਤਨ ਆਦਿ ਬਾਰੇ ਦੱਸਿਆ ਜੋ ਜੀਨ ਦੀ ਅਭਿਵਿਅਕਤੀ ਨੂੰ ਨਿਯੰਤ੍ਰਿਤ ਕਰਦੇ ਹਨ ਅਤੇ ਵਿਕਾਸ ਵਰਗੀ ਅਹਿਮ ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਦੇ ਹਨ|
Facebook Comments
Advertisement
You may like
-
ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
-
ਬੁੱਢਾ ਦਰਿਆ ਜਲਦ ਹੀ ਪ੍ਰਦੂਸ਼ਣ ਮੁਕਤ ਹੋਵੇਗਾ – ਸੰਤ ਬਲਬੀਰ ਸਿੰਘ ਸੀਚੇਵਾਲ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੀਤੀ ਅਪੀਲ
-
ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
-
ਡਾ. ਨਿਰਮਲ ਜੌੜਾ MRSPTU ਦੀ ਸਭਿਆਚਾਰਕ ਕੌਂਸਲ ਦੇ ਮੈਂਬਰ ਨਾਮਜਦ
-
ਸੀਨੀਅਰ ਸਿਟੀਜ਼ਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ : ਵਾਈਸ ਚਾਂਸਲਰ