ਲੁਧਿਆਣਾ : ਐਮਜੀਐਮ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੁਆਰਾ ਮਨੁੱਖਤਾ ਨੂੰ ਕੁਦਰਤ ਦੀ ਮਹੱਤਤਾ ਅਤੇ ਇਸ ਦੀ ਰੱਖਿਆ ਕਰਨ ਦੀ ਲੋੜ ਬਾਰੇ ਯਾਦ ਦਿਵਾਉਣ ਲਈ ਕਈ ਗਤੀਵਿਧੀਆਂ ਦਾ ਸੰਚਾਲਨ ਕੀਤਾ ਗਿਆ। ਪ੍ਰਾਰਥਨਾ ਸਭਾ ਚ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਸ਼ਣ ਦਿੱਤਾ ਗਿਆ।
ਧਰਤੀ ਸੰਭਾਲ ਜਾਗਰੂਕਤਾ ਮੁਹਿੰਮ ਤਹਿਤ ਪੌਦੇ ਲਗਾਉਣ ਦੀ ਗਤੀਵਿਧੀ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਦੀ ਸੰਭਾਲ ਲਈ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਨੇ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 3R (ਰੀਸਾਈਕਲ, ਰੀਯੂਜ਼ ਅਤੇ ਰੀਬਿਲਡ) ‘ਤੇ ਆਧਾਰਿਤ ਇੱਕ ਲਾਭਦਾਇਕ ਵਸਤੂ ਦੀ ਮੁੜ ਵਰਤੋਂ ਕਰਨ ਲਈ ਮਜ਼ਬੂਰ ਕੀਤਾ।
ਇਸ ਦੇ ਨਾਲ ਹੀ ਸਕੂਲ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਲਈ ਸਕੂਲ ਵਿਚ ਸੁਖਮਨੀ ਸਾਹਿਬ ਪਾਠ ਕਰਵਾਏ ਗਏ। ਸਕੂਲ ਦੀ ਪਿ੍ੰਸੀਪਲ ਊਸ਼ਾ ਅਲਾਵਤ ਨੇ ਵਿਦਿਆਰਥੀਆਂ ਨੂੰ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦਾ ਸੁਨੇਹਾ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਇਨਸਾਨ ਦੇ ਰੂਪ ਵਿਚ ਆਪਣੇ ਸੁਭਾਅ ਦੀ ਰੱਖਿਆ ਅਤੇ ਸਾਂਭ-ਸੰਭਾਲ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।