Connect with us

ਪੰਜਾਬੀ

ਵਲੰਟੀਅਰਾਂ ਦੀਆਂ ਰੁਕੀਆਂ ਤਨਖਾਹਾਂ ਤੇ ਬੰਦ ਪ੍ਰੋਜੈਕਟ ਨੂੰ ਚਲਾਉਣ ਬਾਰੇ ਦਿੱਤਾ ਮੈਮੋਰੰਡਮ

Published

on

Memorandum on running the closed project on the suspended salaries of the volunteers

ਲੁਧਿਆਣਾ : ਅੱਜ ਆਮ ਆਦਮੀ ਪਾਰਟੀ ਦੇ ਹਲਕਾ ਲੁਧਿਆਣਾ (ਉੱਤਰੀ) ਦੇ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਐਨ.ਸੀ.ਐਲ.ਪੀ. ਦੀਆਂ 18 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦਿਵਾਉਣ ਤੇ ਬੰਦ ਹੋ ਰਹੇ ਪ੍ਰੋਜੈਕਟ ਨੂੰ ਚਲਾਉਣ ਬਾਰੇ ਅਤੇ 2013-14 ਦੀਆਂ ਰੁਕੀਆਂ ਤਨਖਾਹਾਂ ਬਾਰੇ ਇੱਕ ਮੈਮੋਰੰਡਮ ਦਿੱਤਾ ਗਿਆ।

ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਨੇ ਦੱਸਿਆ ਕਿ ਐਨ.ਸੀ.ਐਲ.ਪੀ. ਵਲੰਟੀਅਰ ਜੋ ਕਿ ਕੇਂਦਰ ਸਰਕਾਰ ਅਧੀਨ ਸਾਲ 2001 ਤੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ 32 ਸਕੂਲ ਆਉਂਦੇ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਵਲੰਟੀਅਰ ਦੇ ਤੌਰ ‘ਤੇ ਸੇਵਾ ਨਿਭਾਅ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਬਾਲ ਮਜ਼ਦੂਰ ਬੱਚਿਆਂ ਨੂੰ ਸਿੱਖਿਅਤ ਤੇ ਕਿੱਤਾ ਸਿਖਲਾਈ ਦਿੱਤੀ ਜਾ ਰਹੀ ਹੈ।

ਇਹ ਸਕੂਲ ਭਾਰਤ ਵਿੱਚ ਰੋਜ਼ਗਾਰ ਮੰਤਰਾਲੇ ਦੁਆਰਾ ਕਈ ਰਾਜਾਂ ਵਿੱਚ ਚਲਾਏ ਜਾ ਰਹੇ ਹਨ। ਪ੍ਰੰਤੂ ਪੰਜਾਬ ਵਿੱਚ 21 ਸਾਲ ਇਹ ਪ੍ਰੋਜੈਕਟ ਚਲਾਉਣ ਤੋਂ ਬਾਅਦ ਕੇਂਦਰ ਸਰਕਾਰ ਦੁਆਰਾ ਬਿਨਾਂ ਕਿਸੇ ਸੂਚਨਾ ਦੇ ਬੰਦ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹਰ ਸਕੂਲ ਵਿੱਚ 7 ਸਟਾਫ ਮੈਂਬਰ ਬੇਰੁਜ਼ਗਾਰ ਹੋਣਦੀ ਦਾਗਾਤ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 2021 ਤੋਂ ਹੀ ਬੰਦ ਹੈ।

ਉਨ੍ਹਾਂ ਕਿਹਾ ਕਿ ਇਹ ਐਨ.ਸੀ.ਐਲ.ਪੀ. ਦੇ ਵਲੰਟੀਅਰਾਂ ਵੱਲੋਂ ਸਕੂਲਾਂ ਵਿੱਚ ਕੋਈ ਸੂਚਨਾ ਨਹੀਂ ਦਿੱਤੀ ਗਈ ਬਲਕਿ ਹਮੇਸ਼ਾਂ ਦੀ ਤਰ੍ਹਾਂ ਨਵੇਂ ਬੱਚੇ ਦਾਖਲ ਕੀਤੇ ਗਏ। ਉਨ੍ਹਾਂ ਨੂੰ ਆਫ-ਲਾਈਨ ਤੇ ਆਨ-ਲਾਈਨ ਪੜਾਇਆ ਗਿਆ ਅਤੇ ਪ੍ਰੀਖਿਆ ਵੀ ਲਈਆਂ ਗਈਆਂ। ਪੰਜਾਬ ਸਰਕਾਰ ਦੁਆਰਾ ਇਨ੍ਹਾਂ ਬੱਚਿਆਂ ਨੂੰ ਮਿਡ-ਡੇ-ਮੀਲ, ਵਰਦੀਆਂ ਕਿਤਾਬਾਂ ਆਦਿ ਦਿੱਤੀਆਂ ਗਈਆਂ ਅਤੇ ਸਾਰਾ ਸਾਲ ਮਹੀਨਾਵਾਰ ਰਿਪੋਰਟਾਂ ਵੀ ਜਮ੍ਹਾਂ ਕਰਵਾਉਂਦੇ ਰਹੇ।

Facebook Comments

Trending