Connect with us

ਪੰਜਾਬੀ

ਪਲਕ ਮੁੱਛਲ ਦੇ ਹੱਥਾਂ ’ਤੇ ਲਗੀ ਡਾਇਰੈਕਟਰ ਮਿਥੁਨ ਦੇ ਨਾਮ ਦੀ ਮਹਿੰਦੀ, ਨੀਲੇ ਲਹਿੰਗਾ ’ਚ ਗਾਇਕਾ ਨੇ ਲਗਾਏ ਚਾਰ-ਚੰਨ

Published

on

Mehndi of director Mithun's name on Palak Muchhal's hands, singer in blue lehenga put four moons

ਮਸ਼ਹੂਰ ਪਲੇਬੈਕ ਸਿੰਗਰ ਪਲਕ ਮੁੱਛਲ ਜਲਦ ਹੀ ਮਿਊਜ਼ਿਕ ਡਾਇਰੈਕਟਰ ਮਿਥੁਨ ਦੀ ਦੁਲਹਨ ਬਣਨ ਜਾ ਰਹੀ ਹੈ। ਇਹ ਜੋੜਾ 6 ਨਵੰਬਰ ਨੂੰ 7 ਫੇਰੇ ਲੈਣ ਜਾ ਰਿਹਾ ਹੈ। ਵਿਆਹ ਤੋਂ ਦੋ ਦਿਨ ਪਹਿਲਾਂ ਹੀ ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਪਲਕ ਦੀ ਮਹਿੰਦੀ ਸੈਰੇਮਨੀ ਬੀਤੇ ਸ਼ੁੱਕਰਵਾਰ ਨੂੰ ਹੋਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਮਹਿੰਦੀ ਸੈਰੇਮਨੀ ਲਈ ਪਲਕ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਗਾਇਕਾ ਨੇ ਇਸ ਲੁੱਕ ਨੂੰ ਹੈਵੀ ਨੈਕਲੇਸ, ਕੰਨਾਂ ਦੀਆਂ ਵਾਲੀਆਂ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ। ਪਲਕ ਦੇ ਚਿਹਰੇ ’ਤੇ ਵਿਆਹ ਦੀ ਚਮਕ ਨਜ਼ਰ ਆ ਰਹੀ ਹੈ।

ਤਸਵੀਰਾਂ ’ਚ ਪਲਕ ਹੱਸਦੀ ਹੋਈ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਪਣੇ ਹੱਥਾਂ ’ਤੇ ਮਿਥੁਨ ਦੇ ਨਾਮ ਦੀ ਮਹਿੰਦੀ ਲਗਾਉਂਦੀਆਂ ਨਜ਼ਰ ਆ ਰਹੀ ਹਨ। ਤਸਵੀਰਾਂ ’ਚ ਉਸ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਉਸ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ।

ਹੋਰ ਤਸਵੀਰਾਂ ‘ਚ ਉਹ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਗਾਇਕ ਨੇ ਫੁੱਲਾਂ ਦੀ ਸਜਾਵਟ ਦੌਰਾਨ ਕੈਮਰੇ ਦੇ ਸਾਹਮਣੇ ਕਈ ਪੋਜ਼ ਵੀ ਦਿੱਤੇ। ਹਸੀਨਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਪਲਕ ਮੁੱਛਲ ਇੰਦੌਰ ’ਚ ਵਿਆਹ ਕਰ ਰਹੀ ਹੈ। ਵਿਆਹ ਤੋਂ ਬਾਅਦ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਹੋਵੇਗੀ ਜਿਸ ‘ਚ ਕਈ ਵੱਡੇ ਸਿਤਾਰੇ ਸ਼ਿਰਕਤ ਕਰਨਗੇ।

ਖ਼ਬਰਾਂ ਮੁਤਾਬਕ ਪਲਕ ਅਤੇ ਮਿਥੁਨ 9 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਪਤਾ ਨਹੀਂ ਲੱਗਣ ਦਿੱਤਾ। ਦੋਵਾਂ ਨੇ ਆਸ਼ਿਕੀ 2 ’ਚ ਇਕੱਠੇ ਕੰਮ ਕੀਤਾ ਸੀ ਅਤੇ ਇਨ੍ਹਾਂ ਦੀ ਜੋੜੀ ਨੇ ਇਕੱਠੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਹੁਣ ਇਹ ਜੋੜਾ ਜਲਦ ਹੀ ਇਕ-ਦੂਜੇ ਦਾ ਹੋਣ ਜਾ ਰਿਹਾ ਹੈ।

 

Facebook Comments

Trending