Connect with us

ਪੰਜਾਬੀ

 ਮੈਗਾ ਰੋਜ਼ਗਾਰ ਮੇਲਿਆਂ ਦਾ ਸ਼ਾਨਦਾਰ ਸਮਾਪਨ, 324 ਉਮੀਦਵਾਰਾਂ ਦੀ ਹੋਈ ਚੋਣ

Published

on

Mega job fairs end grandly, 324 candidates selected

ਲੁਧਿਆਣਾ :  ਕੇੱਦਰ ਸਰਕਾਰ ਦੀ ਸਕੀਮ ਮਾਡਲ ਕੈਰੀਅਰ ਸੈਂਟਰ (MCC) ਅਤੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ, ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਰਹਿਨੁਮਈ ਹੇਠ ਸਥਾਨਕ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 15, 17 ਅਤੇ 20 ਮਾਰਚ ਨੂੰ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦਾ ਸ਼ਾਨਦਾਰ ਸਮਾਪਨ ਹੋਇਆ।

ਇਸ ਸਬੰਧੀ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 15 ਮਾਰਚ ਨੂੰ  ਲੱਗੇ ਰੋੋਜ਼ਗਾਰ ਮੇਲੇ ਵਿੱਚ ਕੁੱਲ 225 ਪ੍ਰਾਰਥੀ ਹਾਜ਼ਰ ਹੋਏ, ਮੇਲੇ  ਵਿੱਚ ਕੁੱਲ 15 ਕੰਪਨੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਐਚ.ਡੀ.ਐਫ.ਸੀ. ਲਾਈਫ, ਫਰੀਮੈਨ ਮਈਅਰ ਪ੍ਰਾ ਲਿ:, ਐਲ.ਆਈ.ਸੀ., ਕੋਕਾ ਕੋਲਾ ਬੀਵਰੇਜ, ਟੀ.ਡੀ.ਐਸ., ਵਾਸਟ ਲਿੰਕਰਜ, ਵਿਜਨੋ ਪ੍ਰਾ ਲਿ: ਆਦਿ ਸ਼ਾਮਲ ਸਨ ਜਿਨ੍ਹਾਂ ਮੌਕੇ ‘ਤੇ ਹੀ 120 ਪ੍ਰਾਰਥੀਆਂ ਦੀ ਚੋਣ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ 17 ਮਾਰਚ ਨੂੰ ਲੱਗੇ ਰੋੋਜ਼ਗਾਰ ਮੇਲੇ ਵਿੱਚ ਕੁੱਲ 160 ਪ੍ਰਾਰਥੀ ਹਾਜ਼ਰ ਹੋਏ, ਕੁੱਲ 20 ਕੰਪਨੀਆਂ ਨੇ ਹਿੱਸਾ ਲਿਆ ਜਿਸ ਵਿੱਚ ਆਈ.ਸੀ.ਆਈ. ਬੈਂਕ, ਏਜਿਲ, ਪੁਖਰਾਜ ਹੈਲਥਕੇਅਰ, ਆਈ.ਸੀ.ਆਈ., ਸ਼ਿਵਾ ਟੱਫ, ਫਾਇਨਾਂਸ ਸੇਤੂ ਆਦਿ ਕੰਪਨੀਆਂ ਸ਼ਾਮਲ ਸਨ ਜਿਨ੍ਹਾਂ ਮੌੌਕੇ ‘ਤੇ ਹੀ 109 ਪ੍ਰਾਰਥੀਆਂ ਨੂੰ ਚੁਣਿਆ।
ਇਸ ਤੋਂ ਇਲਾਵਾ ਤੀਸਰੇ ਤੇ ਆਖਰੀ ਦਿਨ 20 ਮਾਰਚ ਨੂੰ ਲੱਗੇ ਰੋੋਜ਼ਗਾਰ ਮੇਲੇ ਵਿੱਚ ਕੁੱਲ 146 ਪ੍ਰਾਰਥੀ ਹਾਜ਼ਰ ਹੋਏ, ਕੁੱਲ 16 ਕੰਪਨੀਆਂ  ਨੇ ਆਪਣੀ ਹਾਜ਼ਰੀ ਲਗਾਵਾਈ ਜਿਸ ਵਿੱਚ ਈ-ਮੈਨੇਜ ਸਾਫਟਵੇਅਰ ਇਨਕਾਰਪੋਰੇਟ, ਏ.ਕੇ.ਸੀ.ਐਮ., ਅਮਰ ਵਹੀਲ ਪ੍ਰਾ: ਲਿ:, ਆਈ.ਐਫ.ਐਮ. ਫਿਮਕੋਚ, ਵਿਜਨ ਬਾਡੀ ਕੇਅਰ ਪ੍ਰਾ: ਲਿ:, ਮੈਕਟੈਕ ਇੰਟਰਨੈਸ਼ਨਲ, ਏਜਲ ਆਦਿ ਕੰਪਨੀਆਂ ਵਲੋਂ ਮੌੌਕੇ ‘ਤੇ ਹੀ 95 ਪ੍ਰਾਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ।

Facebook Comments

Trending