Connect with us

ਕਰੋਨਾਵਾਇਰਸ

ਸਿਵਲ ਸਰਜਨ ਲੁਧਿਆਣਾ ਦੀ ਅਗਵਾਈ ‘ਚ ਮੈਗਾ ਕੋਰੋਨਾ ਟੀਕਾਕਰਣ ਕੈਂਪ ਆਯੋਜਿਤ

Published

on

Mega Corona Vaccination Camp organized under the leadership of Civil Surgeon Ludhiana

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਦਿਸਾਂ ਨਿਰਦੇਸਾਂ ਹੇਠ ਜ਼ਿਲ੍ਹੇ ਭਰ ਵਿਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਵਲੋ ਸਿਵਲ ਸਰਜਨ ਡਾ ਐਸ ਪੀ ਸਿੰਘ ਦੀ ਯੋਗ ਅਗਵਾਈ ਹੇਠ ਜਿਲ੍ਹਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ ਵੱਲੋਂ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਇਵ ਦਾ ਆਯੋਜਨ ਕੀਤਾ ਗਿਆ।

ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਕੁੱਲ 383 ਥਾਂਵਾਂ ‘ਤੇ ਮੈਗਾ ਕੋਰੋਨਾ ਟੀਕਾਕਰਨ ਕੈਪ ਲਗਾਏ ਗਏ ਜਿਸ ਵਿੱਚ 12 ਤੋ 14 ਸਾਲ ਦੇ ਬੱਚੇ, 14 ਤੋ ਪਲਸ ਅਤੇ 18 ਸਾਲ ਤੋ ਉਪਰ ਸਾਰੇ ਵਿਅਕਤੀਆ ਨੂੰ ਕਰੋਨਾ ਦਾ ਟੀਕਾਕਰਨ ਕੀਤਾ ਗਿਆ।ਮੈਗਾ ਕੈਪਾਂ ਵਿਚ ਕਰੋਨਾ ਤੋ ਬਚਾਅ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਪਾਲਣਾ ਕੀਤੀ ਗਈ, ਜਿਵੇ ਕਿ ਮਾਸਕ ਪਾਉਣਾ, ਵਿਅਕਤੀ ਤੋ ਵਿਅਕਤੀ ਦੂਰੀ ਬਣਾ ਕੇ ਰੱਖਣਾ ਆਦਿ ਕੀਤੀ ਗਈ।

ਇਸ ਸਬੰਧੀ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਕਰੋਨਾ ਦੀ ਪਹਿਲੀ ਅਤੇ ਦੁਸਰੀ ਟੀਕੇ ਦੀ ਖੁਰਾਕ ਨਹੀ ਲਈ ਉਹ ਆਪਣੀ ਖੁਰਾਕ ਜਲਦ ਲੈਣ।ਉਨਾਂ ਦੱਸਿਆ ਕਿ ਇਨਾਂ ਮੈਗਾ ਕੈਪਾਂ ਵਿਚ ਲੋਕਾਂ ਨੂੰ ਮੁਫਤ ਵਿਚ ਕਰੋਨਾ ਦੇ ਟੀਕੇ ਦੀ ਖੁਰਾਕ ਦਿੱਤੀ ਗਈ ਹੈ।

Facebook Comments

Trending