Connect with us

ਪੰਜਾਬੀ

ਲੁਧਿਆਣਾ ਦੇ CH ਦੇ ਮੈਡੀਸਨ ਸਪੈਸ਼ਲਿਸਟ ਤੇ ਤਿੰਨ ਹਾਊਸ ਸਰਜਨਾਂ ਨੇ ਦਿੱਤਾ ਅਸਤੀਫ਼ਾ

Published

on

Medicine specialist and three house surgeons of Ludhiana civil hospital resigned

ਸਿਵਲ ਹਸਪਤਾਲ ’ਚ 27 ਅਗਸਤ ਦੀ ਰਾਤ ਨੂੰ ਲਾਵਾਰਿਸ ਵਾਰਡ ’ਚ ਸਟ੍ਰੇਚਰ ਤੋਂ ਡਿੱਗ ਕੇ ਮਰੀਜ਼ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਜਾਰੀ ਹੈ। ਚੀਫ ਸਕੱਤਰ ਦੇ ਹੁਕਮਾਂ ’ਤੇ ਜਦ ਡੀਸੀ ਨੇ ਇਸ ਮਾਮਲੇ ’ਚ ਜਾਂਚ ਕੀਤੀ ਤਾਂ ਉਸ ’ਚ ਈਐੱਮਓ, ਹਾਊਸ ਸਰਜਨ ਸਣੇ ਨਰਸਿੰਗ ਸਟਾਫ ਦੀ ਲਾਪਰਵਾਹੀ ਸਾਹਮਣੇ ਆਈ। ਉਥੇ ਹੀ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਦੇ ਦੌਰੇ ਦੌਰਾਨ ਸਿਹਤ ਮੰਤਰੀ ਵੱਲੋਂ ਡਾਕਟਰਾਂ ਤੇ ਸਟਾਫ ਦੀ ਕਲਾਸ ਲਾਉਣ ਕਾਰਨ ਸਾਰਿਆਂ ’ਚ ਮਾਯੂਸੀ ਦਾ ਮਾਹੌਲ ਹੈ।

ਮੰਤਰੀ ਦੇ ਦੌਰੇ ਦੇ 48 ਘੰਟਿਆਂ ਬਾਅਦ ਸਿਵਲ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਸੁਖਦੀਪ ਕੌਰ ਦੇ ਨਾਲ-ਨਾਲ ਤਿੰਨ ਹਾਊਸ ਸਰਜਨਾਂ ਨੇ ਐੱਸਐੱਮਓ ਡਾ. ਮਨਦੀਪ ਕੌਰ ਨੂੰ ਅਸਤੀਫ਼ੇ ਸੌਂਪ ਦਿੱਤੇ ਹਨ। ਅਸਤੀਫ਼ਿਆਂ ਪਿੱਛੇ ਡਾ. ਸੁਖਦੀਪ ਕੌਰ ਨੇ ਪਰਿਵਾਰਕ ਕਾਰਨ, ਹਾਊਸ ਸਰਜਨਾਂ ਨੇ ਅੱਗੇ ਦੀ ਪੜ੍ਹਾਈ ਕਰਨ ਨੂੰ ਵਜ੍ਹਾ ਦੱਸਿਆ ਹੈ। ਡਾ. ਸੁਖਦੀਪ ਕੌਰ ਦੇ ਅਸਤੀਫ਼ੇ ਤੋਂ ਬਾਅਦ ਹੁਣ ਕੇਵਲ ਇਕ ਮੈਡੀਸਨ ਮਾਹਿਰ ਡਾ. ਅਮਨਪ੍ਰੀਤ ਕੌਰ ਹੀ ਰਹਿ ਜਾਵੇਗੀ। ਮੈਡੀਸਨ ਵਿਭਾਗ ’ਚ ਰੋਜ਼ਾਨਾ ਓਪੀਡੀ ’ਚ 400 ਤੋਂ 500 ਦੇ ਕਰੀਬ ਮਰੀਜ਼ ਆਉਂਦੇ ਹਨ।

Facebook Comments

Trending