Connect with us

ਪੰਜਾਬੀ

‘ਆਜ਼ਾਦੀ ਦਾ ਅਮ੍ਰਿਤ’ ਸਮਾਰੋਹ ਅਧੀਨ ਮੈਡੀਕਲ ਕੈਂਪ ਆਯੋਜਿਤ

Published

on

Medical camp organized under the theme 'Amrit of Independence'

ਲੁਧਿਆਣਾ :  ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਤਹਿਤ ਦੇਸ਼ ਦੇ ਸਾਰੇ ਖੇਤਰਾਂ ਵਿੱਚ ਇੱਕ ਸਾਲ ਤੱਕ ਹਰ ਮਹੀਨੇ ਮੈਡੀਕਲ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਨਿਗਮ ਦੇ ਉਪ-ਖੇਤਰੀ ਦਫ਼ਤਰ, ਲੁਧਿਆਣਾ ਦੁਆਰਾ 15 ਦਸੰਬਰ, 2021 ਨੂੰ ਮੈਸਰਜ਼ ਰਾਲਸਨ (ਇੰਡੀਆ) ਲਿਮਟਿਡ ਦੇ ਸਹਿਯੋਗ ਨਾਲ ਈ.ਐਸ.ਆਈ. ਜਾਗਰੂਕਤਾ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਕੈਂਪ ਮੌਕੇ 366 ਕਰਮਚਾਰੀਆਂ ਦਾ ਹੈਲਥ ਚੈਕਅਪ ਕੀਤਾ ਗਿਆ ਅਤੇ ਦਵਾਈਆਂ ਵੀ ਮੁਹੱਈਆਂ ਕਰਵਾਈਆਂ ਗਈਆਂ। ਇਸ ਮੌਕੇ ਬੀਮਾ ਧਾਰਕਾਂ ਨੂੰ ਈ.ਐਸ.ਆਈ. ਦੇ ਵੱਖ-ਵੱਖ ਹਿੱਤ ਲਾਭ ਦੇ ਨਾਲ-ਨਾਲ ਨਵੀਆਂ ਯੋਜਨਾਵਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਨਿਗਮ ਅਧਿਕਾਰੀਆਂ ਵੱਲੋਂ ਨਿਯੋਜਕਾਂ ਨੂੰ ਸਾਰੇ ਬੀਮਾ ਧਾਰਕਾਂ ਦੀ ਯੂ.ਏ.ਐਨ. ਸੰਖਿਆ ਅਪਡੇਟ ਕਰਨ ਦੀ ਵੀ ਸਲਾਹ ਦਿੱਤੀ ਗਈ।

ਕੈਂਪ ਦੌਰਾਨ ਸ੍ਰੀ ਸੱਤਿਆਵਾਨ ਸਿੰਘ (ਸਹਾਇਕ ਡਾਇਰੈਕਟਰ), ਸ੍ਰੀ ਸੰਦੀਪ ਸਲੂਜਾ (ਸਮਾਜਿਕ ਸੁਰੱਖਿਆ ਅਧਿਕਾਰੀ), ਸ੍ਰੀਮਤੀ ਅਕਾਂਕਸ਼ਾ ਰਹੇਜਾ (ਸਮਾਜਿਕ ਸੁਰੱਖਿਆ ਅਧਿਕਾਰੀ) ਡਾ. ਰਵੀ (ਜਨਰਲ ਫਿਜੀਸ਼ੀਅਨ), ਡਾ. ਜੀ.ਐਸ. ਅਰਨੇਜਾ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਵੱਲੋਂ ਸ਼ਮੂਲੀਅਤ ਕੀਤੀ ਗਈ।

ਮੈ: ਰਾਲਸਨ ਇੰਡੀਆ ਲਿਮਟਿਡ ਦੀ ਮੈਨੇਜਮੈਂਟ ਕਮੇਟੀ ਵੱਲੋਂ ਕਰਮਚਾਰੀ ਰਾਜ ਬੀਮਾ ਨਿਗਮ ਦੀ ਇਸ ਚੰਗੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਨਿਗਮ ਦੇ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ।

Facebook Comments

Trending