ਲੁਧਿਆਣਾ : ਅੱਜ ਸ਼੍ਰੀਮਤੀ ਸੰਯੁਕਤ ਭਾਟੀਆ ਮੇਅਰ ਲਖਨਊ ਦੇ ਨਾਲ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਲਖਨਊ ਵਿਖੇ 18ਵੇਂ ਸਾਈਕਲ ਟ੍ਰੇਡ ਫੇਯਰ ਦਾ ਉਦਘਾਟਨ ਕੀਤਾ। ਪਹਿਲੇ ਦਿਨ ਹੀ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਪੰਜਾਬ ਦੇ ਡੀਲਰਾਂ ਦੇ ਨਾਲ 600 ਤੋਂ ਵੱਧ ਦਰਸ਼ਕਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ।
ਭਾਰਤ ਦਾ 18ਵਾਂ ਸਾਈਕਲ ਵਪਾਰ ਮੇਲਾ ਗੋਲਡਨ ਬਲੌਸਮਜ਼, ਫੈਜ਼ਾਬਾਦ ਰੋਡ, ਲਖਨਊ (ਯੂ.ਪੀ.) ਵਿਖੇ ਆਯੋਜਿਤ ਕੀਤਾ ਗਿਆ ਹੈ। ਸਾਈਕਲ ਵਪਾਰ ਮੇਲਾ 2022 ਸਾਈਕਲਾਂ, ਸਪੇਅਰਾਂ, ਟਾਇਰ-ਟਿਊਬ, ਈ-ਵਾਹਨਾਂ ਅਤੇ ਫਿਟਨੈਸ ਉਪਕਰਨ ਆਦਿ ਦੇ ਨਿਰਮਾਤਾਵਾਂ ਲਈ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਹੀ ਜਗ੍ਹਾ ਅਤੇ ਸਮਾਂ ਹੈ। ਸਾਈਕਲ ਟ੍ਰੇਡ ਫੇਯਰ ਦਾ ਉਦੇਸ਼, ਦੇਸ਼ ਦੇ ਹਰ ਕੋਨੇ ਤੋਂ ਨਿਰਮਾਤਾਵਾਂ ਅਤੇ ਡੀਲਰਾਂ, ਰਿਟੇਲਰਾਂ ਅਤੇ ਖਪਤਕਾਰਾਂ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਲਿਆ ਕੇ ਭਾਰਤੀ ਸਾਈਕਲ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਸ੍ਰੀ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਸਾਈਕਲ ਟ੍ਰੇਡ ਫੇਅਰ ਕਾਰੋਬਾਰ ਲਈ ਇੱਕ ਵਧੀਆ ਮੌਕਾ ਹੈ ਕਿਉਂਕਿ ਦੇਸ਼ ਭਰ ਤੋਂ ਡੀਲਰ ਇਸ ਸਮਾਗਮ ਦਾ ਦੌਰਾ ਕਰ ਰਹੇ ਹਨ। ਟੀਮ ਫੀਕੋ ਨੇ ਪ੍ਰਦਰਸ਼ਨੀ ਨੂੰ ਪੂਰਾ ਸਹਿਯੋਗ ਦਿੱਤਾ ਹੈ। ਉੱਤਰ ਪ੍ਰਦੇਸ਼ ਸਾਈਕਲਾਂ ਅਤੇ ਸਾਈਕਲ ਪੁਰਜ਼ਿਆਂ ਦਾ ਇੱਕ ਵੱਡਾ ਖਪਤਕਾਰ ਹੈ, ਸਾਈਕਲ ਟ੍ਰੇਡ ਫੇਅਰ ਪ੍ਰਦਰਸ਼ਕਾਂ ਨੂੰ ਇੱਕ ਵਿਸ਼ਾਲ ਪਲੇਟਫਾਰਮ ਪ੍ਰਦਾਨ ਕਰਦਾ ਹੈ।
52 ਤੋਂ ਵੱਧ ਕੰਪਨੀਆਂ ਆਪਣੇ ਉਤਪਾਦ ਪ੍ਰਦਰਸ਼ਿਤ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ ਹੀਰੋ ਈਕੋ ਟੈਕ, ਕੁਲਾਰ ਇੰਟਰਨੈਸ਼ਨਲ, ਅਸ਼ੋਕਾ ਇੰਡਸਟਰੀਅਲ ਫਾਸਟਨਰਜ਼, ਰਾਲਸਨ ਇੰਡੀਆ, ਮੈਟਰੋ ਟਾਇਰਸ, ਰਮਨ ਘਈ ਇੰਡਸਟਰੀਜ਼, ਯੂਨੀਕ੍ਰਾਸ ਬਾਈਕਸ, ਜਿੰਦਲ ਫਾਈਨ ਇੰਡਸਟਰੀਜ਼, ਓਮ ਇੰਡਸਟਰੀਜ਼, ਬਿਗ ਬੈਨ ਐਕਸਪੋਰਟਸ, ਰੋਵਰ ਸਾਈਕਲ, ਸਾਹਿਲ ਇੰਡਸਟਰੀਜ਼, ਮਹਾਲਕਸ਼ਮੀ ਉਦਯੋਗ, ਰਵੀ ਇੰਡਸਟਰੀਜ਼, ਕੇ ਐਮ ਕੇ ਇੰਡਸਟਰੀਜ਼, ਵਿਸ਼ਵਕਰਮਾ ਇੰਡਸਟਰੀਜ਼ ਆਦਿ ਸ਼ਾਮਲ ਹਨ।