Connect with us

ਪੰਜਾਬ ਨਿਊਜ਼

ਮਾਨ ਸਰਕਾਰ ਨੇ ਨਗਰ ਨਿਗਮ ਅਧਿਕਾਰੀਆਂ ਦੇ ਟਰਾਂਸਫਰ ਸੰਬੰਧੀ ਮੰਗੀ ਰਿਪੋਰਟ

Published

on

Mann government seeks report on transfer of municipal officials

ਲੁਧਿਆਣਾ : ਪੰਜਾਬ ’ਚ ਨਵੀਂ ਸਰਕਾਰ ਬਣਦੇ ਹੀ ਨਗਰ ਨਿਗਮ ਅਧਿਕਾਰੀਆਂ ਨੂੰ ਟਰਾਂਸਫਰ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਸਰਕੂਲਰ ਨਵੀਂ ਸਰਕਾਰ ਦੇ ਗਠਨ ਤੋਂ ਅਗਲੇ ਦਿਨ ਭਾਵ 17 ਮਾਰਚ ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੇ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈਆਂ ਹਨ।

ਨਗਰ ਨਿਗਮ ਅਧਿਕਾਰੀਆਂ ਦੀ ਪੋਸਟਿੰਗ ਦੇ ਨਾਲ ਮਿਆਦ ਦਾ ਬਿਊਰੋ ਦੇਣ ਲਈ ਵੀ ਕਿਹਾ ਗਿਆ ਸੀ। ਇਸ ਲਿਸਟ ’ਚ ਜੁਆਇੰਟ ਕਮਿਸ਼ਨਰ, ਅਸੀਸਟੈਂਟ ਕਮਿਸ਼ਨਰ, ਸੈਕਰੇਟਰੀ, ਸੁਪਰਡੈਂਟ, ਚੀਫ ਇੰਜੀਨੀਅਰ, ਐੱਸ. ਈ. ਐਕਸ. ਈ.ਐੱਨ. ਐੱਸ. ਟੀ. ਪੀ., ਐੱਮ, ਟੀ. ਪੀ, ਅਕਾਊਂਟੈਂਟ, ਆਰਕੀਟੈਕਟ ਅਤੇ ਫਾਇਰ ਅਫ਼ਸਰਾਂ ਦਾ ਨਾਮ ਸ਼ਾਮਲ ਕੀਤਾ ਜਾ ਰਿਹਾ ਹੈ।

ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵਲੋਂ ਟਰਾਂਸਫਰ ਤੋਂ ਬਚਣ ਜਾਂ ਮਨਚਾਹੀ ਪੋਸਟਿੰਗ ਹਾਸਲ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਦਰਬਾਰ ’ਚ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ।

Facebook Comments

Trending