Connect with us

ਪੰਜਾਬ ਨਿਊਜ਼

ਮਾਨ ਕੈਬਨਿਟ ਦਾ ਗਨਠ : ਹਰਪਾਲ ਚੀਮਾ ਨੇ ਚੁੱਕੀ ਅਹੁਦੇ ਦੀ ਸਹੁੰ

Published

on

Mann Cabinet Case: Harpal Cheema sworn in

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਰਾਜਪਾਲ ਭਵਨ ਵਿਚ ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਪਹਿਲੇ ਪੜਾਅ ਵਿਚ 10 ਮੰਤਰੀਆਂ ਨੇ ਸਹੁੰ ਚੁੱਕੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾ ਵਿਖੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕੇ ਹਨ। ਸਭ ਤੋਂ ਪਹਿਲਾਂ ਹਰਪਾਲ ਚੀਮਾ ਨੇ ਅਹੁਦੇ ਦੀ ਸਹੁੰ ਚੁੱਕੀ। ਡਾ. ਬਲਜੀਤ ਕੌਰ ਨੇ ਦੂਜੇ ਨੰਬਰ, ਹਰਭਜਨ ਸਿੰਘ ਨੇ ਤੀਜੇ ਨੰਬਰ ’ਤੇ ਅਹੁਦੇ ਦੀ ਸਹੁੰ ਚੁੱਕੀ। ਇਸੇ ਤਰਾਂ ਵਿਜੈ ਸਿੰਗਲਾ ਨੇ ਚੌਥੇ, ਲਾਲ ਚੰਦ ਨੇ ਪੰਜਵੇਂ, ਮੀਤ ਹੇਅਰ ਨੇ ਛੇਵੇਂ, ਕੁਲਵੰਤ ਸਿੰਘ ਧਾਲੀਵਾਲ ਨੇ ਸੱਤਵੇਂ, ਲਾਲਜੀਤ ਸਿੰਘ ਭੁੱਲਰ ਨੇ ਅੱਠਵੇਂ, ਬ੍ਰਹਮ ਸ਼ੰਕਰ ਨੇ ਨੌਵੇਂ ਅਤੇ ਹਰਜੋਤ ਸਿੰਘ ਬੈਂਸ ਨੇ ਅਖੀਰ ਵਿਚ ਸਹੁੰ ਚੁੱਕੀ।

Facebook Comments

Trending