Connect with us

ਇੰਡੀਆ ਨਿਊਜ਼

ਮਨਜਿੰਦਰ ਸਿਰਸਾ ਦਾ ਅਸਤੀਫ਼ਾ ਮਨਜ਼ੂਰ, ਕੁਲਵੰਤ ਸਿੰਘ ਬਾਠ ਨੇ ਸੰਭਾਲੀ DSGMC ਦੀ ਜ਼ਿੰਮੇਵਾਰੀ

Published

on

Manjinder Sirsa's resignation accepted, Kulwant Singh Bath took over the responsibility of DSGMC

ਨਵੀਂ ਦਿੱਲੀ :   ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਨੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ। ਹੁਣ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਬਾਠ ਨੂੰ ਸੌਂਪੀ ਗਈ ਹੈ, ਜੋ ਕਿ ਡੀ. ਐੱਸ. ਜੀ. ਐੱਮ. ਸੀ.ਦੇ ਮੀਤ ਪ੍ਰਧਾਨ ਹਨ। ਇਸ ਦਾ ਫ਼ੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਬੋਰਡ ਦੀ ਬੈਠਕ ’ਚ ਲਿਆ ਗਿਆ।

ਅੱਜ ਬੋਰਡ ਵਲੋਂ ਬੁਲਾਈ ਗਈ ਬੈਠਕ ’ਚ ਮੈਂਬਰਾਂ ਨੇ ਇਕਜੁੱਟ ਹੋ ਕੇ ਮਤਾ ਪਾਸ ਕੀਤਾ ਕਿ ਸਿਰਸਾ ਨੇ ਜੋ ਅਸਤੀਫ਼ੇ ਦੀ ਵਾਪਸੀ ਦੀ ਚਿੱਠੀ ਕੱਢੀ ਸੀ, ਕਮੇਟੀ ਨੂੰ ਬੁਲਾਉਣ ਦੀ ਜਿਸ ਦਾ ਹੁਣ ਉਨ੍ਹਾਂ ਨੂੰ ਅਧਿਕਾਰ ਨਹੀਂ ਹੈ। ਬੈਠਕ ’ਚ ਅੰਤਿ੍ਰੰਗ ਕਮੇਟੀ ਨੇ ਫ਼ੈਸਲਾ ਲਿਆ ਕਿ ਸਿਰਸਾ ਦਾ ਅਸਤੀਫ਼ਾ ਅੱਜ ਮਨਜ਼ੂਰ ਕਰ ਲਿਆ ਗਿਆ ਹੈ। ਇਸ ਅਸਤੀਫ਼ੇ ਨੂੰ ਮਨਜ਼ੂਰ ਕਰ ਕੇ ਜਨਰਲ ਹਾਊਸ ਲਈ ਭੇਜ ਦਿੱਤਾ ਗਿਆ ਹੈ।

ਓਧਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਮੈਂ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਅਤੇ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਭਰੋਸਾ ਜਿਤਾਇਆ। ਉਨ੍ਹਾਂ ਕਿਹਾ ਕਿ ਮੈਂ ਸਾਥੀ ਮੈਂਬਰਾਂ ਅਤੇ ਦਿੱਲੀ ਦੀ ਸੰਗਤ ਨੂੰ ਭਰੋਸਾ ਦਿਵਾਉਂਦਾ ਹਾਂ ਆਉਣ ਵਾਲੇ ਸਮੇਂ ਵਿਚ ਕਮੇਟੀ ਦਾ ਪ੍ਰਬੰਧ ਸੁੱਚਜੇ ਹੱਥਾਂ ਵਿਚ ਆਵੇ।

Facebook Comments

Trending