Connect with us

ਪੰਜਾਬੀ

ਮਾਲਵਾ ਸਕੂਲ ਨੇ ਨਸ਼ਿਆਂ ਦੇ ਖ਼ਾਤਮੇ ਲਈ ਕੱਢੀ ਜਾਗਰੂਕਤਾ ਰੈਲੀ

Published

on

Malwa School Raises Awareness Rally for Drug Eradication

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਜੈਵਿਕ ਵਿਭਿੰਨਤਾ ਦਿਹਾੜੇ ‘ਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਨਸ਼ਿਆਂ ਦੇ ਵਿਰੁੱਧ ਵੱਡੀ ਮੁਹਿੰਮ ਆਰੰਭੀ ਗਈ।

ਇਸ ਸਬੰਧੀ ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਐਨਸੀਸੀ ਗਰੁੱਪ ਹੈੱਡਕੁਆਰਟਰ ਦੇ ਗਰੁੱਪ ਕਮਾਂਡਰ ਜਸਜੀਤ ਘੁੰਮਣ ਤੇ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਵਿੰਗ ਕਮਾਂਡਰ ਬੀ ਐਸ ਗਿੱਲ ਦੇ ਮਾਰਗ ਦਰਸ਼ਨ ਹੇਠ ਨਸ਼ਿਆਂ ਦੇ ਖਾਤਮੇ ਲਈ ਐਨਸੀਸੀ ਕੈਡਿਟਾਂ ਵੱਲੋਂ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਜਿਸ ਵਿਚ ਕੈਡਿਟਾਂ ਨੇ ਨਸ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਪੋਸਟਰ ਬਣਾਏ ।

ਇਸ ਉਪਰੰਤ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਕੂਲ ਤੋਂ ਲੈ ਕੇ ਮਿੱਢਾ ਚੌਕ ਤੋਂ ਹੁੰਦੇ ਹੋਏ, ਕੋਚਰ ਮਾਰਕੀਟ ਪੁਲੀਸ ਚੌਂਕੀ ਦੇ ਆਸ ਪਾਸ ਦੇ ਇਲਾਕੇ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਕੈਡਿਟਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਵਿੰਗ ਕਮਾਂਡਰ ਬੀ ਐਸ ਗਿੱਲ ਨੇ ਆਪਣੇ ਸੁਨੇਹੇ ਵਿਚ ਕੈਡਿਟਾਂ ਵੱਲੋਂ ਪੰਜਾਬ ਦੀ ਮੁੱਖ ਸਮੱਸਿਆ’ ਨਸ਼ਿਆਂ’ ਦੇ ਵਿਰੁੱਧ ਜਾਗਰੂਕਤਾ ਜਾਗਰੂਕਤਾ ਰੈਲੀ ਕੱਢਣ ਨੂੰ ਬਹੁਤ ਹੀ ਚੰਗੀ ਪਿਰਤ ਦੱਸਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕੈਡੇਟ ਇਸ ਬਿਮਾਰੀ ਤੋਂ ਸਮਾਜ ਨੂੰ ਬਚਾਉਣ ਲਈ ਆਪਣੇ ਤੌਰ ਤੇ ਯਤਨ ਕਰਦੇ ਰਹਿਣਗੇ ।

Facebook Comments

Trending