ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਅੱਜ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਏ ਸੀ ਸੇਠੀ ਦੇ ਮਾਰਗਦਰਸ਼ਨ ਹੇਠ ਵਿਜੇ ਦਿਹਾੜੇ ਦੀ 50 ਵੀਂ ਸਾਲਗਿਰਾਹ ਮਨਾਈ ਗਈ l
ਇਸ ਮੌਕੇ ਏ ਐੱਨ ਓ ਪਰਮਬੀਰ ਸਿੰਘ ਨੇ ਦੱਸਿਆ ਕਿ ਸਾਲ 1971 ਵਿੱਚ ਦੁਨੀਆਂ ਦੇ ਨਕਸ਼ੇ ਤੋਂ ਪੂਰਬੀ ਪਾਕਿਸਤਾਨ ਦਾ ਨਾਮੋ ਨਿਸ਼ਾਾਨ ਖਤਮ ਕਰ ਦਿੱਤਾ ਗਿਆ ਸੀ l ਭਾਰਤੀ ਸੈਨਾ ਦੇ ਜਾਬਾਂਜ ਹੌਸਲੇ ਤੇ ਮੁਕਤੀ ਵਾਹਿਨੀ ਨਾਮ ਦੇ ਸੰਗਠਨ ਦੇ ਤਿਆਗ ਅਤੇ ਬਲੀਦਾਨ ਦੇ ਫਲਸਰੂਪ ਬੰਗਲਾਦੇਸ਼ ਨਾਮ ਦੇ ਇਕ ਨਵੇਂ ਦੇਸ਼ ਦਾ ਦੁਨੀਆਂ ਦੇ ਨਕਸ਼ੇ ਉੱਤੇ ਆਗਮਨ ਹੋਇਆl
ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਹੋਈ l ਇਸ ਉਪਰੰਤ ਵਿਦਿਆਰਥੀਆਂ ਨੇ ਭਾਰਤ ਪਾਕਿ ਦੀ ਜੰਗ ਸਬੰਧੀ ਇਕ ਨਾਟਕ ਪੇਸ਼ ਕੀਤਾ ਅਤੇ ਭਾਰਤੀ ਸੈਨਾ ਦੇ ਹੌਸਲੇ ਨੂੰ ਸਲਾਮ ਕੀਤਾ l ਇਸ ਮੌਕੇ ਸਟਾਫ ਮੈਂਬਰ ਮਨੋਜ ਕੁਮਾਰ, ਹਰਪ੍ਰੀਤ ਕੌਰ, ਰਵਿੰਦਰ ਕੌਰ ਆਦਿ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ l