Connect with us

ਪੰਜਾਬੀ

ਮਲਖ਼ਾਨ ਸਿੰਘ ਦੀ ਪਤਨੀ ਦੇ ਸਿਰ ’ਤੇ ਸੀ ਲੱਖਾਂ ਦਾ ਕਰਜ਼ਾ, ਸੌਮਿਆ ਟੰਡਨ ਦੀ ਮਦਦ ਨਾਲ ਚੁਕਾਇਆ ਗਿਆ

Published

on

Malkhan Singh's wife's debt of lakhs was paid off with the help of Soumya Tandon

‘ਭਾਬੀ ਜੀ ਘਰ ਪਰ ਹੈਂ’ ਦੇ ਮਰਹੂਮ ਅਦਾਕਾਰ ਮਲਖ਼ਾਨ ਸਿੰਘ ਉਰਫ਼ ਦੀਪੇਸ਼ ਭਾਨ ਦਾ ਇਸ ਸਾਲ ਜੁਲਾਈ ਮਹੀਨੇ ਦੇਹਾਂਤ ਹੋ ਗਿਆ ਸੀ। ਦੀਪੇਸ਼ ਭਾਨ ਨੇ 41 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਦੀਪੇਸ਼ ਭਾਨ ਆਪਣੇ ਪਿੱਛੇ ਪਤਨੀ ਨੇਹਾ ਅਤੇ ਇਕ ਸਾਲ ਦਾ ਪੁੱਤਰ ਨੂੰ ਛੱਡ ਗਏ ਸਨ। ਦੀਪੇਸ਼ ਭਾਨ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੇ ਸਿਰ ’ਤੇ ਨਾ ਸਿਰਫ਼ ਪੁੱਤਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਸੀ, ਸਗੋਂ ਉਸ ਦੇ ਸਿਰ ’ਤੇ ਲੱਖਾਂ ਰੁਪਏ ਦਾ ਘਰ ਕਰਜ਼ਾ ਚੁਕਾਉਣ ਦੀ ਜ਼ਿੰਮੇਵਾਰੀ ਵੀ ਸੀ।

ਦੀਪੇਸ਼ ਭਾਨ ਦੀ ਪਤਨੀ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਉਹ ਲੱਖਾਂ ਦਾ ਕਰਜ਼ਾ ਕਿਵੇਂ ਮੋੜੇਗੀ। ਇਸ ਦੇ ਨਾਲ ਹੀ ਮਰਹੂਮ ਅਦਾਕਾਰ ਦੀਪੇਸ਼ ਭਾਨ ਦੇ ਪਰਿਵਾਰ ਨਾਲ ਜੁੜੀ ਇਕ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੀਪੇਸ਼ ਦੇ ਜਾਣ ਤੋਂ ਬਾਅਦ ਹੁਣ ਉਸ ਦੇ ਪਰਿਵਾਰ ਦਾ ਲੱਖਾਂ ਰੁਪਏ ਦਾ ਹੋਮ ਲੋਨ ਚੁਕਾਇਆ ਗਿਆ ਹੈ।

ਦੱਸ ਦੇਈਏ ਕਿ ਇਸ ਗੱਲ ਦੀ ਜਾਣਕਾਰੀ ਦੀਪੇਸ਼ ਭਾਨ ਦੀ ਪਤਨੀ ਨੇਹਾ ਨੇ ਖੁਦ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਨੇਹਾ ਨੇ ਅਦਾਕਾਰ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਉਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਸ ਦੀ ਸਭ ਤੋਂ ਵੱਡੀ ਸਮੱਸਿਆ ਹੁਣ ਖ਼ਤਮ ਹੋ ਗਈ ਹੈ।

ਵੀਡੀਓ ਸਾਂਝੀ ਕਰਦੇ ਹੋਏ ਉਸ ਨੇ ਕਿਹਾ ਹੈ ਕਿ ‘ਹੁਣ ਉਨ੍ਹਾਂ ਦੀ ਪਰੇਸ਼ਾਨੀ ਖ਼ਤਮ ਹੋ ਗਈ ਹੈ। ਜਦੋਂ ਮੇਰੇ ਪਤੀ ਦਾ ਅਚਾਨਕ ਦਿਹਾਂਤ ਹੋ ਗਿਆ ਤਾਂ ਮੇਰੇ ਕੋਲ ਕਰਜ਼ਾ ਮੋੜਨ ਦਾ ਕੋਈ ਸਾਧਨ ਨਹੀਂ ਸੀ। ਇਸ ਸਮੇਂ ਸੌਮਿਆ ਟੰਡਨ ਅੱਗੇ ਆਈ ਜਿਸ ਨੇ ਫੰਡਿੰਗ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਮੇਰਾ ਕਰਜ਼ਾ ਚੁਕਾਇਆ ਗਿਆ ਹੈ। ਮੈਂ ਇਸ ਵੀਡੀਓ ਰਾਹੀ ਸੌਮਿਆ ਜੀ ਦਾ ਮੈਂ ਧੰਨਵਾਦ ਕਰਦੀ ਹਾਂ। ਇਸ ਤੋਂ ਇਲਾਵਾ ਮੈਂ ਬੇਨਾਫ਼ਰ ਕੋਹਲੀ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਦੋਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।’

 

 

Facebook Comments

Advertisement

Trending