Connect with us

ਇੰਡੀਆ ਨਿਊਜ਼

ਮਲਾਇਕਾ ਅਰੋੜਾ ਦੇ ਪਿਤਾ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ: ਮੌ. ਤ ਦੇ ਕਾਰਨਾਂ ਦਾ ਹੋਇਆ ਖੁਲਾਸਾ

Published

on

ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦੀ ਮੌਤ ਨੇ ਪੂਰੀ ਫਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੁੱਧਵਾਰ 11 ਸਤੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਅਨਿਲ ਨੇ ਆਇਸ਼ਾ ਮਨੋਰ ਬਿਲਡਿੰਗ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਮੁਤਾਬਕ ਅਨਿਲ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਿਹਾ ਸੀ।ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀਆਂ ਧੀਆਂ ਮਲਾਇਕਾ ਅਰੋੜਾ ਅਤੇ ਅੰਮ੍ਰਿਤਾ ਅਰੋੜਾ ਨਾਲ ਗੱਲਬਾਤ ਕੀਤੀ ਸੀ, ਜਿਸ ਵਿਚ ਉਸ ਨੇ ਜ਼ਿੰਦਗੀ ਤੋਂ ਤੰਗ ਆ ਕੇ ਗੱਲ ਕੀਤੀ ਸੀ।

ਦੱਸ ਦੇਈਏ ਕਿ ਅਨਿਲ ਮਹਿਤਾ ਦੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਸ ਬਾਂਦਰਾ ਪਹੁੰਚ ਗਈ ਸੀ ਅਤੇ ਫੋਰੈਂਸਿਕ ਟੀਮ ਵੀ ਉਥੇ ਪਹੁੰਚ ਗਈ ਸੀ। ਰਾਤ ਕਰੀਬ 8 ਵਜੇ ਅਨਿਲ ਮਹਿਤਾ ਦਾ ਪੋਸਟਮਾਰਟਮ ਕੀਤਾ ਗਿਆ, ਜੋ ਕਈ ਘੰਟੇ ਚੱਲਦਾ ਰਿਹਾ। ਉਸ ਦੇ ਸਰੀਰ ਦੇ ਵਿਸੇਰਾ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਫੋਰੈਂਸਿਕ ਲੈਬ ਨੂੰ ਭੇਜ ਦਿੱਤਾ ਗਿਆ ਹੈ।

ਮੁੰਬਈ ਪੁਲਸ ਅਤੇ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਅਨਿਲ ਮਹਿਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟ ਮਾਰਟਮ ਰਿਪੋਰਟ ਅਨੁਸਾਰ ਅਨਿਲ ਦੀ ਮੌਤ ਸਰੀਰ ‘ਤੇ ਕਈ ਸੱਟਾਂ ਲੱਗਣ ਕਾਰਨ ਹੋਈ। ਰਿਪੋਰਟ ਆਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਰਿਵਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ, “ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਪਿਆਰੇ ਪਿਤਾ ਅਨਿਲ ਕੁਲਦੀਪ ਮਹਿਤਾ ਨਹੀਂ ਰਹੇ। ਉਹ ਇੱਕ ਨੇਕ ਇਨਸਾਨ, ਇੱਕ ਚੰਗੇ ਦਾਦਾ, ਇੱਕ ਪਿਆਰ ਕਰਨ ਵਾਲੇ ਪਤੀ ਅਤੇ ਸਾਡੇ ਸਭ ਤੋਂ ਚੰਗੇ ਦੋਸਤ ਸਨ। ਸਾਡੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ ਅਤੇ ਅਸੀਂ ਮੀਡੀਆ ਅਤੇ ਸਾਡੇ ਸ਼ੁਭਚਿੰਤਕਾਂ ਨੂੰ ਇਸ ਔਖੀ ਘੜੀ ਵਿੱਚ ਨਿੱਜਤਾ ਦੀ ਅਪੀਲ ਕਰਦੇ ਹਾਂ।”

Facebook Comments

Trending