ਲੁਧਿਆਣਾ : ਸੋਨੇ ਅਤੇ ਹੀਰੇ ਦੇ ਗਹਿਣੇ ਬਣਾਉਣ ਵਾਲੇ ਮਾਲਾਬਾਰ ਗੋਲਡ ਐਂਡ ਡਾਇਮੰਦਡ ਸਮੂਹ ਵਲੋ ਨਵੇਂ ਸਾਲ ਮੌਕੇ ਜਿੱਥੇ ਗਾਹਕਾਂ ਲਈ ਨਵੇਂ ਉਤਪਾਦਾਂ ਦਾ ਐਲਾਨ ਕੀਤਾ ਹੈ, ਉਥੇ ਹੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਵਿਚ ਵੀ ਵਾਧਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲਾਬਾਰ ਅਧਿਕਾਰੀ ਜਸੀਮ ਕੇਵੀ ਅਤੇ ਰਾਜਪਾਲ ਸੰਧੂ ਨੇ ਦੱਸਿਆ ਕਿ ਮਾਲਾਬਾਰ ਹਮੇਸ਼ਾ ਆਪਣੇ ਗਾਹਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦਾ ਹੈ ਅਤੇ ਉਸੇ ਤਹਿਤ ਵਿਲਖੱਣ ਗਹਿਣਿਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਲਾਬਾਰ ਦੀਆ ਸੰਸਾਰ ਭਰ ਵਿਚ 260 ਤੋ ਵਧੇਰੇ ਸ਼ਾਖਾਵਾਂ ਹਨ, ਜਿਸ ਰਾਹੀ ਗਾਹਕਾਂ ਦੀ ਮੰਗ ਅਨੁਸਾਰ ਗਹਿਣੇ ਤਿਆਰ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮਾਲਾਬਾਰ ਨੇ ਆਪਣੀ ਸਮਾਜਿਕ ਜਿੰਮੇਵਾਰੀ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਵਿਚ 2 ਫੀਸਦੀ ਤੋ ਵਾਧਾ ਕਰਕੇ ਇਸ ਨੂੰ 5 ਫੀਸਦੀ ਕੀਤਾ ਹੈ। ਇਸ ਵਾਰ ਮਾਲਾਬਾਰ ਪੰਜਾਬ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਤਕਰੀਬਨ 20 ਲੱਖ ਰੁਪਏ ਤੱਕ ਦੇ ਵਜੀਫੇ ਪ੍ਰਦਾਨ ਕਰੇਗਾ।