Connect with us

ਪੰਜਾਬੀ

ਘਰ ‘ਚ ਹੀ ਬਣਾਓ ਆਯੁਰਵੈਦਿਕ ਕਾੜਾ, ਸਰਦੀ-ਖ਼ੰਘ, ਗਲੇ ਦੀ ਖ਼ਰਾਸ਼ ਤੋਂ ਮਿਲੇਗੀ ਰਾਹਤ !

Published

on

Make Ayurvedic decoction at home, you will get relief from cold-cough, sore throat!

ਮੌਨਸੂਨ ਦਾ ਮੌਸਮ ਸ਼ੁਰੂ ਹੁੰਦੇ ਹੀ ਸਰਦੀ-ਖੰਘ, ਜ਼ੁਕਾਮ, ਗਲੇ ਵਿਚ ਖਰਾਸ਼ ਅਤੇ ਵਾਇਰਸ ਬੁਖਾਰ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਵੀ ਕਹਿਰ ਹੈ ਅਜਿਹੇ ‘ਚ ਆਪਣੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਸਿਹਤਮੰਦ ਡਾਇਟ ਅਤੇ ਯੋਗਾ ਕਸਰਤ ਕਰਨ ਦੇ ਨਾਲ ਤੁਸੀਂ ਹੋਮਮੇਡ ਕਾੜਾ ਵੀ ਪੀ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਘਰ ਵਿੱਚ ਹੀ ਇਕ ਕਾੜਾ ਬਣਾਉਣ ਦੀ ਰੈਸਿਪੀ ਦੱਸਦੇ ਹਾਂ ਜੋ ਤੁਹਾਨੂੰ ਮੌਨਸੂਨ ਦੇ ਦੌਰਾਨ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰੇਗਾ।

ਕਾੜਾ ਬਣਾਉਣ ਲਈ ਸਮੱਗਰੀ
ਅਦਰਕ – ਥੋੜ੍ਹਾ ਜਿਹਾ
ਸ਼ਹਿਦ – 1/2 ਚੱਮਚ
ਤੁਲਸੀ ਦੇ ਪੱਤੇ – 4-5
ਦਾਲਚੀਨੀ – 1 ਸਟਿੱਕ
ਲੌਂਗ – 1-2
ਸੌਂਫ – ਥੋੜ੍ਹੀ ਜਿਹੀ

ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਅਦਰਕ ਨੂੰ ਧੋ ਲਓ ਅਤੇ ਇਸਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ।
ਇਕ ਪੈਨ ਵਿਚ 2 ਗਲਾਸ ਪਾਣੀ ਵਿਚ ਅਦਰਕ, ਤੁਲਸੀ ਦੇ ਪੱਤੇ, ਲੌਂਗ, ਸੌਫ, ਦਾਲਚੀਨੀ ਪਾ ਕੇ ਇਸ ਨੂੰ ਅੱਧਾ ਹੋਣ ਤੱਕ ਉਬਾਲੋ।
ਇਕ ਗਿਲਾਸ ਵਿਚ ਕਾੜੇ ਨੂੰ ਛਾਣ ਕੇ ਇਸ ਵਿਚ ਸ਼ਹਿਦ ਮਿਲਾਓ। ਇਹ ਯਾਦ ਰੱਖੋ ਕਿ ਆਰਗੈਨਿਕ ਸ਼ਹਿਦ ਦੀ ਵਰਤੋਂ ਕਰੋ।
ਹੁਣ ਕਾੜੇ ਨੂੰ ਘੁੱਟ-ਘੁੱਟ ਕਰਕੇ ਪੀਓ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨਾਲ ਗਰਾਰੇ ਵੀ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ ਸੇਵਨ: ਤੁਸੀਂ ਦਿਨ ਵਿਚ 2-3 ਵਾਰ ਇਸ ਕਾੜੇ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਗਲੇ ਦੀ ਖਰਾਸ਼, ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਦੁਪਹਿਰ ਅਤੇ ਸ਼ਾਮ ਨੂੰ 1 ਕੱਪ ਕਾੜਾ ਪੀ ਸਕਦੇ ਹੋ। ਕਾੜੇ ਵਿਚ ਵਰਤੀਆਂ ਤਿੰਨੋਂ ਚੀਜ਼ਾਂ ਐਂਟੀ-ਬੈਕਟਰੀਆ, ਐਂਟੀਵਾਇਰਲ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ ਜੋ ਵਾਇਰਸ ਰੋਗਾਂ ਤੋਂ ਰਾਹਤ ਦਿੰਦੀਆਂ ਹਨ।

ਕਾੜਾ ਪੀਣ ਦੇ ਹੋਰ ਫਾਇਦੇ
ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ​​ਬਣਾਉਂਦਾ ਹੈ ਜੋ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਹ ਕਾੜਾ ਤਣਾਅ ਮੁਕਤ ਰੱਖਦਾ ਹੈ ਅਤੇ ਤੁਹਾਨੂੰ ਤਣਾਅ ਤੋਂ ਬਚਾਉਂਦਾ ਹੈ।
ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਬੇਚੈਨੀ ਰਹਿੰਦੀ ਹੈ ਤਾਂ ਇਸ ਕਾੜੇ ਨੂੰ ਲੈਣਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।
ਇਹ ਕਾੜਾ ਪਾਚਨ ਲਈ ਵੀ ਫਾਇਦੇਮੰਦ ਹੈ। ਇਹ ਪੇਟ ਦਰਦ, ਕਬਜ਼, ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ।
ਇਹ ਕਾੜਾ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਦਾ ਹੈ ਅਤੇ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੇ ਹੋ।
ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ। ਬੈਲੀ ਫੈਟ ਨੂੰ ਘੱਟ ਕਰਨ ਦੇ ਨਾਲ ਇਹ ਕਾੜਾ ਵਜ਼ਨ ਨੂੰ ਕੰਟਰੋਲ ‘ਚ ਰੱਖਦਾ ਹੈ। ਨਾਲ ਹੀ ਇਹ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ।

Facebook Comments

Trending