Connect with us

ਦੁਰਘਟਨਾਵਾਂ

ਸ਼੍ਰੀ ਦਰਬਾਰ ਸਾਹਿਬ ਜਾਣ ਰਹੇ ਸ਼ਰਧਾਲੂਆਂ ਨਾਲ ਵੱਡਾ ਹਾ/ਦਸਾ, 2 ਦਰਜਨ ਦੇ ਕਰੀਬ ਲੋਕ ਜ਼/ਖਮੀ

Published

on

ਗੜ੍ਹਸ਼ੰਕਰ : ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਾਟਾ 407 ਗੜ੍ਹਸ਼ੰਕਰ-ਨੰਗਲ ਰੋਡ ’ਤੇ ਸ਼ਾਹਪੁਰ ਪਹਾੜੀਆਂ ਵਿੱਚ ਬੇਕਾਬੂ ਹੋ ਕੇ ਪਲਟ ਗਈ। ਇਸ ਕਾਰਨ ਦੋ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ।ਪੁਲਿਸ ਅਤੇ ਸਥਾਨਕ ਲੋਕਾਂ ਨੇ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ। ਇੱਥੇ ਇਲਾਜ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਕੰਗਥਲੀ ਤਹਿਸੀਲ ਗੁਹਲਾਂ ਜ਼ਿਲ੍ਹਾ ਕੈਥਲ ਹਰਿਆਣਾ ਤੋਂ ਕਰੀਬ 35 ਸ਼ਰਧਾਲੂ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਉਪਰੰਤ ਟਾਟਾ 407 ‘ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾ ਰਹੇ ਸਨ ਅਤੇ ਰਾਤ 9 ਵਜੇ ਦੇ ਕਰੀਬ ਜਦੋਂ ਉਨ੍ਹਾਂ ਦੀ ਕਾਰ ਬੀਟ ਖੇਤਰ ਦੇ ਪਿੰਡ ਕੋਟ ਅਤੇ ਸ਼ਾਹਪੁਰ ਦੀਆਂ ਪਹਾੜੀਆਂ ਕੋਲ ਪੁੱਜੀ ਤਾਂ ਬੇਕਾਬੂ ਹੋ ਕੇ ਪਹਾੜੀ ਨਾਲ ਟਕਰਾ ਕੇ ਸੜਕ ‘ਤੇ ਪਲਟ ਗਈ। ਇਸ ਕਾਰਨ ਇਸ ਵਿੱਚ ਬੈਠੇ ਦੋ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲੀਸ ਅਤੇ ਸਥਾਨਕ ਲੋਕਾਂ ਨੇ ਜ਼ਖ਼ਮੀ ਸ਼ਰਧਾਲੂਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।ਇਸ ਹਾਦਸੇ ‘ਚ ਜਸਵਿੰਦਰ ਕੌਰ ਪਤਨੀ ਬਲਵੀਰ ਸਿੰਘ, ਮਨਦੀਪ ਪੁੱਤਰ ਲਖਵਿੰਦਰ, ਪ੍ਰਭਜੋਤ ਸਿੰਘ ਪੁੱਤਰ ਲਖਵਿੰਦਰ, ਹਰਜੋਤ ਸਿੰਘ ਪੁੱਤਰ ਲਖਵਿੰਦਰ, ਜੋਗਿੰਦਰ ਕੌਰ ਪਤਨੀ ਫੁੱਮਣ ਸਿੰਘ, ਸੰਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ,ਗੁਰਪ੍ਰੀਤ ਕੌਰ ਪਤਨੀ ਅਸ਼ੋਕ ਕੁਮਾਰ, ਨਵਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਜਸਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਅਮਰਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ, ਨਵਰੀਤ ਕੌਰ ਪੁੱਤਰੀ ਪਰਵਿੰਦਰ ਸਿੰਘ, ਸਹਿਜਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ, ਮਨਜਿੰਦਰ ਸਿੰਘ ਪੁੱਤਰ ਹੀਰਾ ਸਿੰਘ, ਸਾਰੇ ਜ਼ਖਮੀ ਪਿੰਡ ਕੰਗਥਲੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

Facebook Comments

Trending