ਲੁਧਿਆਣਾ : ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਐਮ. ਬੀ. ਬੀ. ਐਸ. ਸਾਲ ਪਹਿਲਾ ਵਿਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਆਖਣ ਲਈ ਇਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਡਾ. ਸ਼ਾਲਿਨੀ ਅਰੋੜਾ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ/ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰੇਮ ਗੁਪਤਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਡਾਕਟਰੀ ਕਿੱਤਾ ਇਕ ਪਵਿੱਤਰ ਕਿੱਤਾ ਹੈ, ਇਸ ਲਈ ਪੜ੍ਹ ਕੇ ਇਕ ਵਧੀਆ ਅਤੇ ਨੇਕ ਡਾਕਟਰ ਬਣਕੇ ਸਮਾਜ ਦੀ ਸੇਵਾ ਵਿਚ ਜੁੱਟ ਜਾਣਾ। ਉਨ੍ਹਾਂ ਅੱਗੇ ਕਿਹਾ ਡਾਕਟਰੀ ਕਿੱਤਾ ਦੁਖੀ ਮਰੀਜ਼ਾਂ ਅਤੇ ਸਮਾਜ ਸੇਵਾ ਦਾ ਇਕ ਵਧੀਆ ਸਾਧਨ ਹੈ।
ਇਸ ਮੌਕੇ ਪਿ੍ੰਸੀਪਲ ਡਾ. ਸੰਦੀਪ ਪੁਰੀ ਨੇ ਵਿਦਿਆਰਥੀਆਂ ਨੂੰ ਡਾਕਟਰੀ ਕਿੱਤੇ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਤੇ ਡਾ. ਸੰਦੀਪ ਸ਼ਰਮਾ ਅਤੇ ਡੀਨ ਅਕੈਡਮਿਕ ਡਾ. ਸੰਦੀਪ ਕੌਸ਼ਲ ਤੋਂ ਇਲਾਵਾ ਮੈਡੀਕਲ ਕਾਲਜ ਦੇ ਫੈਕਲਟੀ ਮੈਂਬਰ ਅਤੇ ਡਾਕਟਰ ਹਾਜ਼ਰ ਸਨ।