ਲੁਧਿਆਣਾ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਲੁਧਿਆਣਾ ਦੇ ਖ਼ਜਾਨਾ ਦਫ਼ਤਰ ਤੇ ਸਬ ਖ਼ਜਾਨਾ ਦਫ਼ਤਰ 24 ਘੰਟੇ ਖੁੱਲ੍ਹੇ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਥਾਂ ਤੋਂ ਫੜ੍ਹੀ ਕਰੰਸੀ ਨੂੰ ਤੁਰੰਤ ਸਰਕਾਰੀ ਖ਼ਜਾਨੇ ਵਿਚ ਜ਼ਮ੍ਹਾਂ ਕਰਵਾਇਆ ਜਾ ਸਕੇ।
ਸ੍ਰੀ ਸ਼ਰਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਕਈ ਵਾਰ ਵੋਟਰਾਂ ਨੂੰ ਭਰਮਾਉਣ ਤੇ ਆਪਣੇ ਹੱਕ ਵਿਚ ਕਰਨ ਲਈ ਕਰੰਸੀ ਨੂੰ ਇਧਰ ਓਧਰ ਲੈ ਕੇ ਜਾਂਦੇ ਹਨ ਜਿਸ ਲਈ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਵਿਚ ਚੈਕਿੰਗ ਟੀਮਾਂ ਲਗਾਈਆਂ ਗਈਆਂ ਹਨ ਅਤੇ ਇਹ ਟੀਮਾਂ 24 ਘੰਟੇ ਚੈਕਿੰਗ ਕਰਨਗੀਆਂ ਜਿਸ ਕਰਕੇ ਚੈਕਿੰਗ ਦੌਰਾਨ ਫੜ੍ਹੀ ਗਈ ਕਰੰਸੀ ਨੂੰ ਜ਼ਬਤ ਕਰਕੇ ਉਸ ਨੂੰ ਖ਼ਜਾਨੇ ਵਿਚ ਜਮ੍ਹਾ ਕਰਾਉਣ ਦੇ ਮਦਸਦ ਨਾਲ ਖ਼ਜਾਨਾ ਦਫ਼ਤਰ 24 ਘੰਟੇ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਸ੍ਰੀ ਸ਼ਰਮਾ ਨੇ ਜ਼ਿਲ੍ਹਾ ਖ਼ਜਾਨਾ ਦਫ਼ਤਰ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਾ ਖ਼ਜਾਨਾ ਤੇ ਸਬ ਖਜ਼ਾਨਾ ਦਫ਼ਤਰਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਲਈ ਲੋੜ ਅਨੁਸਾਰ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਤਾਇਨਾਤੀ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਜ਼ਬਤ ਕੀਤੀ ਗਈ ਕਰੰਸੀ ਨੂੰ ਸਰਕਾਰੀ ਖ਼ਜਾਨੇ ਵਿਚ ਸੁਰੱਖਿਅਤ ਰੱਖਿਆ ਜਾ ਸਕੇ।