Connect with us

ਪੰਜਾਬੀ

 ਲੁਧਿਆਣਾ ਦੇ RTA ਵੱਲੋਂ ਚੈਕਿੰਗ ਦੌਰਾਨ 8 ਗੱਡੀਆਂ ਬੰਦ, 7 ਹੋਰ ਗੱਡੀਆਂ ਦੇ ਵੀ ਕੀਤੇ ਚਾਲਾਨ

Published

on

Ludhiana RTA stopped 8 vehicles during checking, 7 other vehicles were also challaned

ਲੁਧਿਆਣਾ : ਸਕੱਤਰ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਵੱਲੋਂ  ਲੁਧਿਆਣਾ ਫਿਰੋਜ਼ਪੁਰ ਰੋਡ ‘ਤੇ ਬੀਤੀ ਸਵੇਰ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਅਨੁਸਾਰ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ 7 ਟਿੱਪਰ ਅਤੇ 1 ਟਰੱਕ ਜੋ ਕਿ ਓਵਰਹਾਈਟ, ਓਵਰਲੋਡ ਅਤੇ ਬਿਨਾਂ ਦਸਤਾਵੇਜਾਂ ਤੋਂ ਚੱਲ ਰਹੇ ਸਨ, ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ।

ਇਸ ਤੋ ਇਲਾਵਾ ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ  3 ਟਰੱਕ, 1 ਟਿੱਪਰ, 1 ਕੈਂਟਰ, 1 ਟੈਂਪੂ ਟਰੈਵਲਰ ਅਤੇ 1 ਸਲੀਪਰ ਬੱਸ ਕੁੱਲ 7 ਵਹੀਕਲ ਜੋ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਸਨ, ਦੇ ਚਾਲਾਨ ਵੀ ਕੀਤੇ ਗਏ। ਚੈਕਿੰਗ ਦੌਰਾਨ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ‘ਤੇ ਵਾਹਨ ਚਾਲਕਾਂ ਵੱਲੋਂ ਕਿਸੇ ਵੀ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।

Facebook Comments

Trending