ਲੁਧਿਆਣਾ : ਪੰਜਾਬ ਰਾਜ ਊਰਜਾ ਨਿਗਮ ਦੇ ਐੱਨਫੋਰਸਮੈਂਟ ਵਿੰਗ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਗਈ ਹੈ। ਇਸ ਸਬੰਧੀ ਸਬ ਡਿਵੀਜ਼ਨ ਸਾਹਨੇਵਾਲ ਅਤੇ ਸਬ ਡਿਵੀਜ਼ਨ ਫੋਕਲ ਪੁਆਇੰਟ ਦੇ ਵੱਖ ਵੱਖ ਇਲਾਕਿਆਂ ਵਿੱਚ ਛਾਪੇ ਮਾਰ ਕੇ ਕ੍ਰਮਵਾਰ 9 ਅਤੇ 30 ਖਪਤਕਾਰਾਂ ਨੂੰ ਬਿਜਲੀ ਚੋਰੀ ਦੇ ਦੋਸ਼ ਹੇਠ ਜੁਰਮਾਨੇ ਕੀਤੇ ਹਨ।
ਪਾਵਰਕੌਮ ਅਧਿਕਾਰੀ ਨੇ ਦੱਸਿਆ ਕਿ ਸਬ ਡਿਵੀਜ਼ਨ ਸਾਹਨੇਵਾਲ ਦੇ ਇਲਾਕੇ ਪਿੰਡ ਟਿੱਬਾ, ਨੱਤ, ਨੰਦਪੁਰ, ਸਾਹਨੀ ਅਤੇ ਧਰੋੜ ਵਿੱਚ ਛਾਪੇ ਮਾਰੀ ਕੇ 9 ਚੋਰੀ ਦੇ ਮਾਮਲੇ ਫੜੇ ਅਤੇ ਖਪਤਕਾਰਾਂ ਨੂੰ 4 ਲੱਖ 50 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸੇ ਤਰ੍ਹਾਂ ਫੋਕਲ ਪੁਆਇੰਟ ਯੂਨਿਟ ਤਿੰਨ ਸਬ ਡਿਵੀਜ਼ਨ ਵੱਲੋਂ 30 ਚੋਰੀ ਦੇ ਮਾਮਲੇ ਫੜ ਕੇ 9 ਲੱਖ 30 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਤਾਜਪੁਰ ਰੋਡ ’ਤੇ ਮਾਰੇ ਗਏ ਛਾਪੇ ਦੌਰਾਨ ਇਹ ਬਿਜਲੀ ਚੋਰੀ ਪਕੜੀ ਗਈ ਹੈ। ਪਾਵਰਕੌਮ ਦੇ ਅਧਿਕਾਰੀ ਨੇ ਦੱਸਿਆ ਕਿ ਪਾਵਰਕੋਮ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਅਗਲੇ ਦਿਨਾਂ ਦੌਰਾਨ ਜਾਰੀ ਰੱਖਿਆ ਜਾਵੇਗਾ।