Connect with us

ਅਪਰਾਧ

ਲੁਧਿਆਣਾ ਪੁਲਿਸ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ‘ਚ ਹੋਈ ਕਾਮਯਾਬ

Published

on

Ludhiana police succeeded in solving the mystery of the double murder case

ਲੁਧਿਆਣਾ : ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਦੋਹਰੇ ਕਤਲ ਕਾਂਡ ਨੂੰ ਸੁਲਝਾਉਣ ਅਤੇ ਦੋਸ਼ੀ ਨੂੰ ਫੜ੍ਹਨ ਵਿੱਚ ਕਾਮਯਾਬੀ ਮਿਲੀ ਹੈ। ਮੁਲਜ਼ਮ ਗਿਰਧਾਰੀ ਲਾਲ ਨੂੰ ਹਰਦੁਆਰ ਹਰ ਕੀ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਲੋਹੇ ਦਾ ਦਾਤਰ ਵੀ ਬ੍ਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜੋਤ ਡੇਅਰੀ ਫਾਰਮ, ਪਿੰਡ ਬੁਲਾਰਾ ਵਿਖੇ ਇਕ ਵਿਅਕਤੀ ਨੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਸੀ।

ਇਹਨਾਂ ਦੋਵਾਂ ਦਾ ਕਤਲ ਡੇਅਰੀ ਵਿਚ ਰੱਖੇ ਇਕ ਨੌਕਰ ਗਿਰਧਾਰੀ ਲਾਲ ਪੁੱਤਰ ਰਾਮ ਲਖਣ ਵਾਸੀ ਪਿੰਡ ਡੇਵਾ, ਜਿਲਾ ਬਸਤੀ ਉਤਰ ਪ੍ਰਦੇਸ਼ ਕਰਕੇ ਫਰਾਰ ਹੋ ਗਿਆ। ਲੁਧਿਆਣਾ ਪੁਲਿਸ ਨੇ ਦੌਰਾਨੇ ਤਫਤੀਸ਼ ਮੌਕਾ ਵਕੂਆ ਤੋਂ ਸੀ.ਸੀ.ਟੀ.ਵੀ ਫੁਟੇਜ਼ ਚੈਕ ਕਰਨ ਤੋ ਪਤਾ ਲੱਗਾ ਕਿ ਦੋਸ਼ੀ ਗਿਰਧਾਰੀ ਲਾਲ ਰੇਲਵੇ ਸਟੇਸ਼ਨ ਨੇੜੇ ਆਟੋ ਰਿਕਸ਼ਾ ਤੇ ਸਵਾਰ ਹੋ ਕੇ ਸ਼ੇਰਪੁਰ ਚੌਕ ਤੋਂ ਬੱਸ ਵਿਚ ਸਵਾਰ ਹੋ ਗਿਆ, ਜੋ ਅੰਬਾਲਾ ਵੱਲ ਜਾ ਰਹੀ ਸੀ।

ਹੋਰ ਡੂੰਘਾਈ ਨਾਲ ਜਾਂਚ ਕਰਨ ਤੇ ਪਤਾ ਲੱਗਾ ਕਿ ਦੋਸ਼ੀ ਯਮੁਨਾ ਨਗਰ ਵੱਲ ਜਾ ਰਹੀ ਇਕ ਹੋਰ ਬੱਸ ਵਿਚ ਸਵਾਰ ਹੋ ਕੇ ਜਗਾਧਰੀ ਵਿਖੇ ਚੜ੍ਹ ਗਿਆ ਸੀ। ਪੁਲਿਸ ਟੀਮਾਂ ਨੇ ਸਟੇਸ਼ਨ ਮਾਸਟਰ ਅਤੇ ਸਥਾਨਕ ਡਰਾਈਵਰਾਂ ਪਾਸੋਂ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਅਤੇ ਪਤਾ ਲੱਗਾ ਕਿ ਦੋਸ਼ੀ ਜ਼ਿਲ੍ਹਾ ਹਰਦੁਆਰਾ (ਉਤਰਾਖੰਡ) ਵੱਲ ਨੂੰ ਭੱਜ ਗਿਆ ਹੈ। ਦੋਸ਼ੀ ਦਾ ਪਿੱਛਾ ਕਰਦੇ ਹੋਏ ਦੋਸ਼ੀ ਗਿਰਧਾਰੀ ਲਾਲ ਉਕਤ ਨੂੰ ਹਰਦੁਆਰ ਹਰ ਕੀ ਪੌੜੀ, ਨੇੜੇ ਮਨਸ਼ਾ ਦੇਵੀ ਦੇ ਮੰਦਰ ਤੋਂ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ।

Facebook Comments

Trending