Connect with us

ਪੰਜਾਬੀ

ਲੁਧਿਆਣਾ CP ਨੇ ਅਫਸਰਾਂ ਨੂੰ ਕਿਹਾ- AC-ਰੂਮ ਛੱਡੋ ਤੇ ਕਰੋ ਜਨਤਕ ਮੀਟਿੰਗਾਂ

Published

on

Ludhiana CP told the officers - leave the AC-room and hold public meetings

ਲੁਧਿਆਣਾ : ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਸਵੇਰੇ ਪੁਲਿਸ ਲਾਈਨਜ਼ ਵਿਖੇ ਅਧਿਕਾਰੀਆਂ ਨਾਲ ਪਰੇਡ ਵਿੱਚ ਹਿੱਸਾ ਲਿਆ। ਇਸ ਦੌਰਾਨ ਪਿਛਲੇ ਦਿਨੀਂ ਪੁਲਿਸ ਕਮਿਸ਼ਨਰ ਵੱਲੋਂ ਬਣਾਈ ਗਈ 30 ਅਫ਼ਸਰਾਂ ਦੀ ਸੂਚੀ, ਜਿਨ੍ਹਾਂ ਨੂੰ ਡੀਜੀਪੀ ਡਿਸਕ ਮਿਲਣੀ ਸੀ ਨੂੰ ਡਿਸਕ ਦਿੱਤੇ ਤੇ 114 ਪ੍ਰਸ਼ੰਸ਼ਾ ਪੱਤਰ ਵੰਡੇ ਗਏ। ਪੁਲਿਸ ਮੁਲਾਜ਼ਮਾਂ ਨੂੰ 4 ਲੱਖ 35 ਹਜ਼ਾਰ ਦਾ ਨਕਦ ਇਨਾਮ ਵੀ ਵੰਡਿਆ ਗਿਆ।

ਕਮਿਸ਼ਨਰ ਸਿੱਧੂ ਨੇ ਕਿਹਾ ਕਿ ਲੁਧਿਆਣਾ ਦੀ ਪੁਲਿਸ ਪੂਰੀ ਦੁਨੀਆ ਵਿੱਚ ਬਿਹਤਰ ਕੰਮ ਲਈ ਮੰਨੀ ਜਾਂਦੀ ਹੈ। ਪਰ ਅਜੇ ਵੀ ਪੁਲਿਸ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਰਮੀ ਤਾਂ ਹਰ ਕੋਈ ਮਹਿਸੂਸ ਕਰਦਾ ਹੈ, ਪਰ ਹੁਣ ਏਸੀ ਕਮਰੇ ਛੱਡ ਕੇ ਲੋਕਾਂ ਵਿੱਚ ਜਨਤਕ ਮੀਟਿੰਗਾਂ ਕਰਨ ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ।

CP ਸਿੱਧੂ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਚੋਰੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਕਿਸੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਜਾਂ ਚੇਨ ਖੋਹ ਲਈਆਂ ਜਾਂਦੀਆਂ ਹਨ ਤਾਂ ਉਸ SHO ਨੂੰ ਉਦੋਂ ਤੱਕ ਨਹੀਂ ਸੌਣਾ ਚਾਹੀਦਾ ਜਦੋਂ ਤੱਕ ਖੋਹ ਕਰਨ ਵਾਲਾ ਸਲਾਖਾਂ ਪਿੱਛੇ ਨਹੀਂ ਹੈ। CP ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।

Facebook Comments

Trending