Connect with us

ਪੰਜਾਬੀ

ਵਿਕਾਸ ਕਾਰਜ਼ਾਂ ਨਾਲ ਬਦਲੇਗੀ ਲੁਧਿਆਣਾ ਦੇ ਹਲਕਾ ਦੱਖਣੀ ਦੀ ਨੁਹਾਰ – ਵਿਧਾਇਕਾ ਛੀਨਾ

Published

on

Ludhiana Constituency Dakshina will change with development works - MLA Chhina

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਸ੍ਰੀਮਤੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਜਿਸਦੇ ਤਹਿਤ ਕਰੀਬ 2 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਈਸ਼ਰ ਨਗਰ ਪੁੱਲ ਤੋਂ ਲੋਹਾਰਾ ਪੁੱਲ ਨੇੜੇ ਸਿਮਰਨ ਪੈਲੇਸ ਤੱਕ ਲੋਕਾਂ ਦੇ ਆਉਣ ਜਾਣ ਅਤੇ ਸੈਰ ਕਰਨ ਲਈ ਗ੍ਰੀਨ ਬੈਲਟ ਵਿਕਸਤ ਕੀਤੀ ਜਾ ਰਹੀ ਹੈ.

ਵਿਧਾਇਕਾ ਛੀਨਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ੍ਰੀਨ ਬੈਲਟ ਦੇ ਨਾਲ ਬਾਊਂਡਰੀ ਵਾਲ ਵੀ ਲਗਾਈ ਜਾ ਰਹੀ ਹੈ ਅਤੇ ਰਾਤ ਸਮੇ ਰੋਸ਼ਨੀ ਲਈ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਦਾ ਅੱਜ ਉਦਘਾਟਨ ਕੀਤਾ ਗਿਆ । ਵਿਧਾਇਕਾ ਛੀਨਾ ਵਲੋਂ ਹਲਕੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਫ਼ਾਈ ਅਭਿਆਨ ਵੀ ਚਲਾਏ ਜਾ ਰਹੇ ਹਨ ਤਾਂ ਜੋ ਹਲਕੇ ਦੀ ਦਿੱਖ ਨੂੰ ਹੋਰ ਸੁਧਾਰਿਆ ਜਾ ਸਕੇ। ਹਲਕੇ ਦੇ ਲੋਕਾਂ ਵੱਲੋਂ ਬੀਬੀ ਛੀਨਾ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਵਿਕਾਸ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Facebook Comments

Trending