Connect with us

ਅਪਰਾਧ

ਲੁਧਿਆਣਾ ਬੰਬ ਧਮਾਕਾ, NIA ਦੇ ਹੱਥ ਲੱਗ ਸਕਦੈ ਵੱਡਾ ਸੁਰਾਗ

Published

on

Ludhiana bomb blast, big clue may be in the hands of NIA

ਖੰਨਾ : ਕਚਹਿਰੀ ਬੰਬ ਧਮਾਕੇ ਦੇ ਮੁੱਖ ਦੋਸ਼ੀ ਗਗਨਦੀਪ ਦੇ ਖੰਨਾ ‘ਚ ਗੁਰੂ ਤੇਗ ਬਹਾਦਰ ਨਗਰ ਸਥਿਤ ਪੁਰਾਣੇ ਘਰ ‘ਚ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਨਵੇਂ ਮਕਾਨ ‘ਚ ਸ਼ਿਫਟ ਹੋਣ ਤੋਂ ਪਹਿਲਾਂ ਪਰਿਵਾਰ ਨਾਲ ਇਸੇ ਘਰ ‘ਚ ਰਹਿੰਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਕੁੱਝ ਸਾਲਾਂ ਤੋਂ ਇਹ ਮਕਾਨ ਬੰਦ ਹੀ ਸੀ। ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਐੱਨ. ਆਈ. ਏ. ਦੀ ਟੀਮ ਦਾ ਇਸ ਤਰ੍ਹਾਂ ਅਚਾਨਕ ਇਸ ਬੰਦ ਘਰ ‘ਚ ਛਾਪੇਮਾਰੀ ਕਰਨਾ ਕਿਸੇ ਵੱਡੇ ਸੁਰਾਗ ਵੱਲ ਇਸ਼ਾਰਾ ਕਰ ਰਿਹਾ ਹੈ। ਫਿਲਹਾਲ ਛਾਪੇਮਾਰੀ ਬਾਰੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਪਿਛਲੇ ਦਿਨੀਂ ਖੰਨਾ ਸਦਰ ਥਾਣਾ ਦੇ ਸਾਬਕਾ ਮੁਨਸ਼ੀ ਗਗਨਦੀਪ ਵੱਲੋਂ ਲੁਧਿਆਣਾ ਕੋਰਟ ਕੰਪਲੈਕਸ ‘ਚ ਬੰਬ ਧਮਾਕਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ ਮੁੱਖ ਮੁਲਜ਼ਮ ਗਗਨਦੀਪ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਗਗਨਦੀਪ ਦੇ ਪਰਿਵਾਰ ਤੋਂ ਇਲਾਵਾ ਉਸ ਦੀ ਮਹਿਲਾ ਮਿੱਤਰ ਪੁਲਸ ਮੁਲਾਜ਼ਮ ਤੋਂ ਵੀ ਪੁੱਛ ਗਿੱਛ ਕੀਤੀ।

Facebook Comments

Advertisement

Trending