ਲੁਧਿਆਣਾ : ਪ੍ਰਧਾਨ ਮੰਤਰੀ ਉੱਜਵਲਾ ਗੈਸ ਯੋਜਨਾ-2 ਤਹਿਤ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਕਾਰਜਕਾਰਨੀ ਮੈਂਬਰ ਜਤਿੰਦਰ ਮਿੱਤਲ ਤੇ ਕੰਪਨੀ ਦੇ ਅਰੁਣ ਗੁਪਤਾ ਵੱਲੋਂ ਫੋਕਲ ਸਥਿਤ ਅਰੁਣ ਗੈਸ ਦੇ ਦਫ਼ਤਰ ਵਿਖੇ ਲੋੜਵੰਦ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ ਗਏ।
ਇਸ ਮੌਕੇ ਜਤਿੰਦਰ ਮਿੱਤਲ ਅਤੇ ਅਰੁਣ ਗੁਪਤਾ ਨੇ ਦੱਸਿਆ ਕਿ ਕੇਂਦਰ ਦੀ ਇਹ ਬਹੁਤ ਵਧੀਆ ਸਕੀਮ ਹੈ, ਜਿਸ ਦਾ ਹਰ ਪਰਿਵਾਰ ਨੂੰ ਲਾਭ ਮਿਲੇਗਾ। ਇਸ ਨਾਲ ਗਰੀਬ ਔਰਤ ਆਸਾਨੀ ਨਾਲ ਖਾਣਾ ਬਣਾ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਨਾ ਸਿਰਫ਼ ਪ੍ਰਵਾਸੀ ਗਰੀਬ ਔਰਤਾਂ ਨੂੰ ਮੁਫ਼ਤ ਕੁਨੈਕਸ਼ਨ ਦਿੱਤੇ ਜਾ ਰਹੇ ਹਨ, ਸਗੋਂ ਦੋ ਛੋਟੇ ਗੈਸ ਸਿਲੰਡਰ, ਗੈਸ ਚੁੱਲ੍ਹਾ, ਪਾਈਪ ਅਤੇ ਰੈਗੂਲੇਟਰ ਵੀ ਮੁਫ਼ਤ ਵੰਡੇ ਜਾਂਦੇ ਹਨ।
ਭਾਜਪਾ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ। ਇਸ ਨਾਲ ਨਾ ਸਿਰਫ਼ ਖਾਣਾ ਬਣਾਉਣਾ ਆਸਾਨ ਹੋਵੇਗਾ, ਸਗੋਂ ਪ੍ਰਦੂਸ਼ਣ ਅਤੇ ਦੁਰਘਟਨਾਵਾਂ ਨੂੰ ਵੀ ਰੋਕਿਆ ਜਾ ਸਕੇਗਾ। ਇਹ ਸਕੀਮ ਪੂਰੇ ਦੇਸ਼ ਵਿੱਚ ਲਾਗੂ ਹੈ। ਇਸ ਤਹਿਤ 15 ਅਗਸਤ ਤੱਕ ਲੁਧਿਆਣਾ ਵਿੱਚ ਅਰੁਣ ਗੈਸ ਵੱਲੋਂ ਚਾਰ ਹਜ਼ਾਰ ਤੋਂ ਵੱਧ ਮੁਫ਼ਤ ਕੁਨੈਕਸ਼ਨ ਅਤੇ ਸਾਮਾਨ ਵੰਡਿਆ ਜਾਵੇਗਾ।