Connect with us

ਪੰਜਾਬੀ

ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

Published

on

Lots of illegal occupations in different areas of Ludhiana city

ਲੁਧਿਆਣਾ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸੜਕਾਂ ‘ਤੇ ਨਾਜਾਇਜ਼ ਕਬਜ਼ਾ ਕਰ ਕੇ ਢਾਬੇ ਅਤੇ ਚਾਹ ਦੀਆਂ ਦੁਕਾਨਾਂ ਚੱਲ ਰਹੀਆਂ ਹਨ, ਅਜਿਹਾ ਕਰਨਾ ਪੂਰੀ ਤਰ੍ਹਾਂ ਨਿਯਮਾਂ ਦੀ ਉਲਘੰਣਾ ਹੈ ਪਰ ਇਹ ਕੰਮ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਦੇ ਨਾਲ ਨਾਲ ਜ਼ੋਨ ਡੀ ਵਿਚ ਆਉਂਦੇ ਇਲਾਕੇ ਜਵਾਹਰ ਨਗਰ ਦੀਆਂ ਸੜਕਾਂ ਉਪਰ ਸ਼ਰੇਆਮ ਹੀ ਨਾਜਾਇਜ਼ ਕਬਜ਼ਾ ਕਰਕੇ ਲੋਕਾਂ ਵਲੋਂ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਉਪਰ ਹੀ ਨਾਜਾਇਜ਼ ਕਬਜ਼ਾ ਕਰਕੇ ਬਾਜ਼ਾਰ ਲੱਗੇ ਹੋਏ ਹਨ।

ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਅਤੇ ਰੇਹੜੀਆਂ ਸਮੇਤ ਹੋਰ ਸਾਮਾਨ ਵੀ ਕਬਜ਼ੇ ਵਿਚ ਲਿਆ ਜਾਂਦਾ ਹੈ, ਪਰ ਨਿਗਮ ਦੀਆਂ ਕਾਰਵਾਈਆਂ ਦੇ ਬਾਵਜੂਦ ਇਹ ਸਮੱਸਿਆ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ। ਜ਼ੋਨ-ਡੀ ਦੇ ਵਿਚ ਆਉਂਦੇ ਇਲਾਕੇ ਬੱਸ ਅੱਡੇ, ਨਿਊ ਮਾਡਲ ਟਾਊਨ ਅਤੇ ਜਵਾਹਰ ਨਗਰ ਵਿਖੇ ਲੋਕਾਂ ਵਲੋਂ ਸੜਕਾਂ ਉਪਰ ਹੀ ਨਾਜਾਇਜ਼ ਕਬਜ਼ੇ ਕਰਕੇ ਕਾਰੋਬਾਰ ਕੀਤਾ ਜਾ ਰਿਹਾ ਹੈ।

ਬੱਸ ਅੱਡੇ ਨੇੜੇ ਤਾਂ ਨਾਜਾਇਜ਼ ਕਬਜ਼ਾ ਕਰ ਕੇ ਸੜਕਾਂ ਉਪਰ ਹੀ ਢਾਬੇ ਅਤੇ ਚਾਹ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਅਜਿਹਾ ਹੋਣ ਨਾਲ ਨਿਗਮ ਦੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ ਅਤੇ ਲੋਕਾਂ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਨਿਗਮ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਠੋਸ ਕਾਰਵਾਈਆਂ ਕਰੇ।

Facebook Comments

Trending