ਮੋਹਾਲੀ : ਮੋਹਾਲੀ ਤੋਂ ਈ.ਵੀ.ਐੱਮ. ਮਸ਼ੀਨ ਦੇ ਖਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੁਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਸੁਹਾਣਾ ਦੇ ਪੋਲਿੰਗ ਬੂਥ ਨੰਬਰ 48 ਵਿੱਚ ਅੱਜ ਸਵੇਰੇ 8:50 ਵਜੇ ਮਸ਼ੀਨ ਖਰਾਬ ਹੋ ਗਈ ਅਤੇ ਮਸ਼ੀਨ ਸਵੇਰੇ 9:09 ਵਜੇ ਚਾਲੂ ਹੋ ਸਕੀ। ਇਸ ਤੋਂ ਬਾਅਦ ਉਹੀ ਮਸ਼ੀਨ 10 ਵਜੇ ਫਿਰ ਟੁੱਟ ਗਈ ਅਤੇ ਠੀਕ 5 ਮਿੰਟ ਬਾਅਦ ਚਾਲੂ ਕਰ ਦਿੱਤੀ ਗਈ।