ਲੁਧਿਆਣਾ : ਲੁਧਿਆਣਾ ਦੀਆਂ ਮੰਡੀਆਂ ਵਿੱਚ ਸਥਾਨਕ ਸਬਜ਼ੀਆਂ ਦੀ ਆਮਦ ਵਧਣ ਨਾਲ ਕੀਮਤਾਂ ਵੀ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਭਿੰਡੀ, ਕਰੇਲੇ ਅਤੇ ਟਮਾਟਰ ਨੂੰ ਛੱਡ ਕੇ ਬਾਕੀ ਸਬਜ਼ੀਆਂ ਦੇ ਭਾਅ ਬਾਜ਼ਾਰ ਵਿੱਚ ਬਹੁਤ ਘੱਟ ਹਨ।
ਸ਼ਹਿਰ ਦੇ ਪ੍ਰਚੂਨ ਗਾਹਕਾਂ ਨੂੰ ਅਜੇ ਤੱਕ ਘਟੀ ਕੀਮਤ ਦਾ ਲਾਭ ਨਹੀਂ ਮਿਲਿਆ ਹੈ। ਸਬਜ਼ੀ ਮੰਡੀ ਵਿੱਚ ਗੋਭੀ 10-15, ਗਾਜਰ 15, ਹਰੇ ਮਟਰ 30-35, ਬੈਂਗਣ 15-20, ਪਿਆਜ਼ 22-26, ਆਲੂ 15-18 ਰੁਪਏ ਵਿਕ ਰਹੇ ਹਨ। ਹੁਣ ਟਮਾਟਰ ਦੇ ਭਾਅ ਵਧ ਗਏ ਹਨ ਪਰ ਹੁਣ ਪਟਿਆਲਾ ਟਮਾਟਰ ਨੇ ਮੰਡੀਆਂ ਵਿੱਚ ਦਸਤਕ ਦੇ ਦਿੱਤੀ ਹੈ।