ਲੁਧਿਆਣਾ : ਲੈਕਚਰਾਰ ਕੇਡਰ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰ ਵੱਲੋਂ ਜੁਲਾਈ 2018 ਵਿੱਚ ਪੱਦਉਨਤ ਹੋਣ ੳਪਰੰਤ ਵਿਭਾਗੀ ਟੈਸਟ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਇਹ ਟੈਸਟ ਸਮੁੱਚੇ ਅਧਿਆਪਕ ਵਰਗ ਨਾਲ ਬੇਇਨਸਾਫੀ ਹੈ।
20-25 ਸਾਲ ਪੜ੍ਹਉਣ ਤੋਂ ਬਾਅਦ ਅਤੇ ਸੀਨੀਆਰਤਾ ਦੇ ਅਧਾਰ ਤੇ ਪ੍ਰਮੋਸ਼ਨ ਹੋਣ ੳਪਰੰਤ ਹੁਣ ਕਿਸੇ ਵੀ ਅਧਿਆਪਕ ਤੋਂ ਟੈਸਟ ਨਹੀਂ ਲਿਆ ਜਾਏਗਾ।ਯੂਨੀਅਨ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲ ਕੇ ਇਸ ਟੈਸਟ ਨੂੰ ਰੱਦ ਕਰਨ ਸਬੰਧੀ ਬੇਨਤੀ ਕੀਤੀ ਸੀ ਅਤੇ ਅੱਜ ਇਸ ਸਬੰਧੀ ਬਕਾਇਦਾ ਪੱਤਰ ਜਾਰੀ ਹੋਣ ਤੇ ਸਮੁਚੇ ਅਧਿਆਪਕ ਵਰਗ ਅਤੇ ਪਦੱਉਨਤ ਲੈਕਚਰਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।