Connect with us

ਪੰਜਾਬੀ

ਸਾਈਬਰ ਅਟੈਕਸ ਅਤੇ ਸਾਈਬਰ ਟੈਰੋਰਿਜ਼ਮ ਸੰਬੰਧੀ ਇਨਫਾਰਮੇਸ਼ਨ ਸਿਕਉਰਟੀ ਵਿਸ਼ੇ ‘ਤੇ ਲੈਕਚਰ

Published

on

Lecture on Information Security related to Cyber Attacks and Cyber Terrorism

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵੱਲੋਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ ਦੇ ਸਿੱਖਿਆ ਸੈੱਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਲਜ ਦੇ ਵਿਦਿਆਰਥੀਆਂ ਨੂੰ ਸਾਈਬਰ ਅਟੈਕਸ ਅਤੇ ਸਾਈਬਰ ਟੈਰੋਰਿਜ਼ਮ ਨਾਲ ਸੰਬੰਧੀ ਜਾਣਕਾਰੀ ਦੇਣ ਲਈ ਕਾਲਜ ਵੱਲੋਂ ਆਈ.ਟੀ. ਵਿਭਾਗ ਦੇ ਮੁੱਖੀ ਸ਼੍ਰੀ ਕਰੁਣ ਮਦਾਨ ਨੂੰ ਛੀਸ਼ੌ ਅਫ਼ਸਰ ਨਿਯੁਕਤ ਕੀਤਾ ਗਿਆ । ਇਸ ਮੌਕੇ ‘ਤੇ ਸ਼੍ਰੀ ਕਰੁਣ ਮਦਾਨ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਸ ਵਿਸ਼ੇ ਸੰਬੰਧੀ ਜਾਣਕਾਰੀ ਭਰਪੂਰ ਲੈਕਚਰ ਦਿੱਤਾ ਅਤੇ ਸਾਈਬਰ ਠੱਗੀ ਤੋਂ ਬਚਣ ਦੇ ਉਪਾਅ ਵੀ ਦੱਸੇ।

ਅੰਗਰੇਜ਼ੀ ਵਿਭਾਗ ਤੋਂ ਸ਼੍ਰੀਮਤੀ ਵਨੀਤਾ ਸ਼ਰਮਾ ਨੇ ਵੀ ਇਸ ਸੰਬੰਧੀ ਗੱਲਬਾਤ ਕੀਤੀ । ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ ਨੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਇਸ ਪ੍ਰਕਾਰ ਦੇ ਯਤਨ ਅਤੇ ਲੈਕਚਰ ਅੱਜ ਦੇ ਸਮੇਂ ਦੀ ਲੋੜ ਹਨ ਤਾਂ ਜੋ ਵਿਿਦਆਰਥੀ ਸਾਈਬਰ ਕ੍ਰਾਈਮ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਹੋ ਕੇ ਆਪਣਾ ਬਚਾਅ ਕਰ ਸਕਣ।

Facebook Comments

Trending