Connect with us

ਪੰਜਾਬ ਨਿਊਜ਼

ਪੰਜਾਬ ਭਰ ਦੇ ਵਕੀਲਾਂ ਨੇ ਦਿਤੀ ਹੜਤਾਲ ਦੀ ਚੇਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ

Published

on

ਲੁਧਿਆਣਾ: ਪ੍ਰਿੰਕਲ ਗੋਲੀ ਕਾਂਡ ਨੂੰ ਲੈ ਕੇ ਲੁਧਿਆਣਾ ਬਾਰ ਕੌਂਸਲ ਦੇ ਵਕੀਲ ਅੱਜ ਹੜਤਾਲ ’ਤੇ ਚਲੇ ਗਏ। ਵਕੀਲਾਂ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਵਕੀਲ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਗਿਆ ਹੈ। ਉਨ੍ਹਾਂ ਨੇ ਐਫਆਈਆਰ ਵਿੱਚੋਂ ਸਾਥੀ ਵਕੀਲ ਦਾ ਨਾਂ ਨਾ ਹਟਾਏ ਜਾਣ ’ਤੇ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ।

ਲੁਧਿਆਣਾ ਬਾਰ ਕੌਂਸਲ ਦੀ ਤਰਫੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਅੱਜ ਪ੍ਰਿੰਕਲ ਗੋਲੀ ਕਾਂਡ ਵਿੱਚ ਦਰਜ ਹੋਏ ਕੇਸ ਵਿੱਚ ਵਕੀਲ ਆਪਣੇ ਸਾਥੀ ਵਕੀਲ ਦਾ ਨਾਂ ਲੈ ਕੇ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਥੀ ਵਕੀਲ ਨੂੰ ਜਾਣਬੁੱਝ ਕੇ ਇਸ ਵਿੱਚ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਬਿਨਾਂ ਪੜਤਾਲ ਕੀਤੇ ਵਕੀਲ ਨੂੰ ਨਾਮਜ਼ਦ ਕਰ ਲਿਆ ਹੈ, ਜਿਸ ਖ਼ਿਲਾਫ਼ ਉਹ ਇੱਕ ਦਿਨ ਦੀ ਹੜਤਾਲ ’ਤੇ ਚਲੇ ਗਏ ਹਨ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਾਥੀ ਵਕੀਲ ਦਾ ਨਾਂ ਜਲਦੀ ਹੀ ਐਫਆਈਆਰ ਵਿੱਚੋਂ ਨਾ ਹਟਾਇਆ ਗਿਆ ਤਾਂ ਉਹ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾ ਸਕਦੇ ਹਨ।

 

Facebook Comments

Trending