ਪਿੰਡ ਦੁਤਾਰਾਂਵਾਲੀ ਦੇ ਜੰਮਪਲ ਲਾਰੈਂਸ ਬਿਸ਼ਨੋਈ ਦਾ ਨਾਂ ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਦਰਅਸਲ ਲਾਰੈਂਸ ਬਿਸ਼ਨੋਈ ਦਾ ਨਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੋੜਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਆਮ ਵਿਦਿਆਰਥੀ ਦੇ ਗੈਂਗਸਟਰ ਬਣਨ ਦੀ ਕਹਾਣੀ ਬਿਲਕੁਲ ਫਿਲਮਾਂ ਵਰਗੀ ਹੈ। ਇੱਕ ਝਗੜੇ ਨੇ ਲਾਰੈਂਸ ਨੂੰ ਜ਼ੁਲਮ ਦੀ ਦੁਨੀਆ ਵਿੱਚ ਧੱਕ ਦਿੱਤਾ।
ਲਾਰੈਂਸ ਬਿਸ਼ਨੋਈ ਮੂਲ ਰੂਪ ਤੋਂ ਸੀਤੋ ਰੋਡ ਤੇ ਪੈਂਦੇ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ ਹੈ। ਲਾਰੈਂਸ ਦੇ ਪਿਤਾ ਲਖਵਿੰਦਰ ਬਿਸ਼ਨੋਈ ਪੇਸ਼ੇ ਤੋਂ ਕਿਸਾਨ ਹਨ ਅਤੇ ਉਨ੍ਹਾਂ ਕੋਲ ਕਰੀਬ 110 ਏਕੜ ਜ਼ਮੀਨ ਹੈ। ਲਾਰੇਂਸ ਦਾ ਇੱਕ ਛੋਟਾ ਭਰਾ ਅਨਮੋਲ ਹੈ। ਲਾਰੈਂਸ ਨੇ ਮੁੱਢਲੀ ਸਿੱਖਿਆ ਅਜਮਸ਼ਨ ਕਾਨਵੈਂਟ ਸਕੂਲ ਤੋਂ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਅਗਲੀ ਪੜ੍ਹਾਈ ਲਈ ਚੰਡੀਗੜ੍ਹ ਚਲਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਸ਼ਨੋਈ ਇੱਕ ਆਮ ਨੌਜਵਾਨ ਸੀ। ਲਾਰੇਂਸ ਨੌਜਵਾਨਾਂ ਨਾਲ ਖੇਡਦਾ ਸੀ। ਉਹ ਘੋੜਿਆਂ ਦਾ ਵੀ ਸ਼ੌਕੀਨ ਸੀ।
ਕਾਲਜ ਦੀ ਜ਼ਿੰਦਗੀ ਵਿਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਟੂਡੈਂਟ ਯੂਨੀਅਨ ਸੋਪੂ ਦੇ ਮੁਖੀ ਵੀ ਰਹੇ। ਸਕੂਲ ਪੱਧਰ ਤੱਕ ਉਸ ਨੇ ਆਪਣੀ ਪੜ੍ਹਾਈ ਬਹੁਤ ਵਧੀਆ ਢੰਗ ਨਾਲ ਪੂਰੀ ਕੀਤੀ। ਉਹ ਖੇਡਾਂ ਦਾ ਸ਼ੌਕੀਨ ਸੀ ਅਤੇ ਕ੍ਰਿਕਟ ਨੂੰ ਪਿਆਰ ਕਰਦਾ ਸੀ। ਕਾਲਜ ਦੇ ਸਮੇਂ ਦੌਰਾਨ ਉਸ ਦੀ ਦੋਹਾਂ ਧਿਰਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ। ਉਸ ਲੜਾਈ ਨੇ ਲਾਰੈਂਸ ਨੂੰ ਜ਼ੁਲਮ ਦੀ ਦੁਨੀਆ ਵਿੱਚ ਧੱਕ ਦਿੱਤਾ। ਉਸ ਦੇ ਖਿਲਾਫ ਪੰਜ ਰਾਜਾਂ ਵਿੱਚ ਕਈ ਕੇਸ ਦਰਜ ਹਨ।
ਬਚਪਨ ਤੋਂ ਹੀ ਲਾਰੈਂਸ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਇੱਥੋਂ ਦੇ ਸਕੂਲਾਂ ਵਿੱਚ ਚੰਗੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਬੈਚਲਰ ਆਫ ਲਾਅ ਕਰਨ ਲਈ ਡੀਏਵੀ ਕਾਲਜ, ਚੰਡੀਗੜ੍ਹ ਵਿੱਚ ਦਾਖਲਾ ਲਿਆ। ਇਸ ਦੌਰਾਨ ਲਾਰੈਂਸ ਨੇ ਕਾਲਜ ਚ ਹੀ ਬਣੀ ਵਿਦਿਆਰਥੀ ਯੂਨੀਅਨ ਦੀ ਚੋਣ ਲੜਨ ਦਾ ਫੈਸਲਾ ਕੀਤਾ। ਇਸ ਦੌਰਾਨ ਉਸ ਦਾ ਕਿਸੇ ਹੋਰ ਗੁੱਟ ਨਾਲ ਵੀ ਝਗੜਾ ਹੋ ਗਿਆ, ਜਿਸ ਨੂੰ ਲੈ ਕੇ ਉਸ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ।

ਲਾਰੇਂਸ ਉਦੋਂ ਚਰਚਾ ‘ਚ ਆਏ ਜਦੋਂ ਕੋਰਟ ‘ਚ ਪੇਸ਼ੀ ਦੌਰਾਨ ਉਨ੍ਹਾਂ ਨੇ ਮਸ਼ਹੂਰ ਐਕਟਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦੇ ਪਿੱਛੇ ਅਸਲ ਕਾਰਨ ਇਹ ਹੈ ਕਿ ਸਲਮਾਨ ਖਾਨ ‘ਤੇ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਲਾਰੈਂਸ ਨੇ ਕਿਹਾ ਕਿ ਉਹ ਕਾਲਾ ਹਿਰਨ ਸ਼ਿਕਾਰ ਮਾਮਲੇ ਚ ਸਲਮਾਨ ਖਾਨ ਤੋਂ ਬਹੁਤ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਬਿਸ਼ਨੋਈ ਸਮਾਜ ਨੂੰ ਰੁੱਖਾਂ ਅਤੇ ਜਾਨਵਰਾਂ ਨਾਲ ਬੇਹੱਦ ਪਿਆਰ ਹੈ।
ਪਿੰਡ ਦੁਤਾਰਾਂਵਾਲੀ ਦੇ ਜੰਮਪਲ ਲਾਰੈਂਸ ਬਿਸ਼ਨੋਈ ਨੂੰ ਹਰ ਕੋਈ ਜਾਣਦਾ ਹੈ। ਇਕ ਧਿਰ ਨੇ ਉਸ ਨੂੰ ਸਹੀ ਮੰਨਦੇ ਹੋਏ ਕਿਹਾ ਹੈ ਕਿ ਉਸ ਦੇ ਪਿਤਾ ਕੋਲ 110 ਏਕੜ ਜ਼ਮੀਨ ਹੈ ਤਾਂ ਫਿਰੋਤੀਆਂ ਮੰਗਣ ਵਾਲਾ ਕਿਉਂ ਕੰਮ ਕਰੇਗਾ। ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਕਾਲਜ ਵਿਚ ਹੋਏ ਝਗੜੇ ਤੋਂ ਬਾਅਦ ਲਾਰੈਂਸ ਨੂੰ ਜੇਲ ਵਿਚਬੰਦ ਕਰਨ ਦੀ ਕੋਸ਼ਿਸ਼ ਕੀਤੀਗਈ। ਉਸ ਵਿਰੁੱਧ ਲਗਾਤਾਰ ਮਾਮਲੇ ਦਰਜ ਹੁੰਦੇ ਰਹੇ, ਪਰ ਉਹ ਅਜਿਹਾ ਨਹੀਂ ਸੀ।