ਲੁਧਿਆਣਾ : ਐਮ.ਐਸ.ਐਮ.ਈ. ਵਿਕਾਸ ਸੰਸਥਾਨ ਨੇ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ 2.0 ਦੇ ਤਹਿਤ ਮਜ਼ਦੂਰਾਂ ਲਈ ਵਿਸ਼ੇਸ਼ ਸਵੱਛਤਾ ਡਰਾਈਵ 2.0 ‘ਤੇ ਵਿਸ਼ੇਸ਼ ਸਫਾਈ ਜਾਗਰੂਕਤਾ ਸੈਸ਼ਨ ਦਾ ਆਯੋਜਨ ਆਯੋਜਨ ਕੀਤਾ। ਇਸ ਮੌਕੇ ‘ਤੇ ਫੀਕੋ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦੇ ਤਹਿਤ ਪੌਦੇ ਲਗਾਏ ਗਏ।
ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਫ਼ਾਈ ਦੀ ਮਹੱਤਤਾ, ਵਾਤਾਵਰਨ ਲਈ ਹੀ ਨਹੀਂ ਸਗੋਂ ਮਨੁੱਖ ਦੀ ਅੰਦਰੂਨੀ ਸਿਹਤ ਲਈ ਵੀ ਦੱਸਦਿਆਂ ਵਰਕਰਾਂ ਨੂੰ ਸਿਗਰਟ, ਗੁਟਕਾ ਆਦਿ ਤੰਬਾਕੂ ਪਦਾਰਥਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਸ਼੍ਰੀ ਕੁੰਦਲ ਲਾਲ ਸਹਾਇਕ ਡਾਇਰੈਕਟਰ ਨੇ ਵਰਕਰਾਂਨਾਲ ਸਿਹਤ ਦੀ ਮਹੱਤਤਾ ਬਾਰੇ ਚਰਚਾ ਕੀਤੀ, ਉਨ੍ਹਾਂ ਕਿਹਾ ਕਿ ਸਾਡਾ ਸਰੀਰ ਇੱਕ ਮਸ਼ੀਨ ਹੈ, ਜੇਕਰ ਇਹ ਮਸ਼ੀਨ ਸਹੀ ਢੰਗ ਨਾਲ ਕੰਮ ਨਹੀਂ ਕਰੇਗੀ ਤਾਂ ਅਸੀਂ ਕੋਈ ਹੋਰ ਮਸ਼ੀਨ ਨਹੀਂ ਚਲਾ ਸਕਦੇ। ਉਨ੍ਹਾਂ ਸਿਹਤ ਅਤੇ ਵਾਤਾਵਰਨ ਲਈ ਸਾਫ਼-ਸਫ਼ਾਈ ਦੀ ਮਹੱਤਤਾ ਬਾਰੇ ਦੱਸਿਆ।