ਪੰਜਾਬੀ
ਹੋਮਿਓਪੈਥਿਕ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ
Published
3 years agoon
ਲੁਧਿਆਣਾ : ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਦੀ ਖੁਸ਼ੀ ਮਨਾਉਂਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੋਸ਼ੀ ਨਗਰ ਹੈਬੋਵਾਲ ਵੱਲੋਂ ਹੋਮਿਓਪੈਥਿਕ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਸ਼ੁਭ ਮਹੂਰਤ ਡਾ. ਰਵਿੰਦਰ ਕੋਚਰ ਡਾਇਰੈਕਟਰ ਲਾਰਡ ਮਹਾਂਵੀਰਾਂ ਮੈਡੀਕਲ ਕਾਲਜ ਐਂਡ ਹਸਪਤਾਲ ਨੇ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕਰਦਿਆਂ ਕਿਹਾ ਕਿ ਇੱਥੇ ਆਉਣ ਵਾਲੇ ਲੋੜਵੰਦ ਮਰੀਜ਼ ਅਨੇਕਾਂ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹਨ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਜਗਜੀਤ ਸਿੰਘ ਅਰੋੜਾ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਕਾਸ਼ ਪੁਰਬ ਦੇ ਇਸ ਸ਼ੁਭ ਦਿਨ ‘ਤੇ ਲੋੜਵੰਦਾਂ ਲਈ ਡਿਸਪੈਂਸਰੀ ਦੀ ਸ਼ੁਰੂਆਤ ਕਰਨੀ ਬਹੁਤ ਹੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬਾਨਾਂ ਦੇ ਪਰਵ ਤੇ ਮਨੁੱਖਤਾ ਦੀ ਭਲਾਈ ਹਿੱਤ ਕੋਈ ਅਜਿਹੇ ਕਾਰਜ ਆਰੰਭ ਕਰ ਕੇ ਹੀ ਮਨਾਏ ਜਾਣ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਸੈਕਟਰੀ ਤਜਿੰਦਰ ਸਿੰਘ ਵੱਲੋਂ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਵਿਸ਼ੇਸ਼ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਬੇਦੀ, ਮਹਿੰਦਰ ਪਾਲ ਸਿੰਘ, ਡਾ. ਮੋਹਿਤ ਜੈਨ, ਡਾ. ਆਰਜੂ, ਡਾ. ਸੰਜੋਲੀ, ਸਤੀਸ਼ ਕੁਮਾਰ, ਪ੍ਰਰੀਤਮ ਸਿੰਘ, ਕਰਮਜੀਤ ਸਿੰਘ, ਰਾਜਿੰਦਰ ਸਿੰਘ, ਤੇਜਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਰਾਜਿੰਦਰ ਪਾਲ, ਅਸ਼ੋਕ ਸੱਗੜ, ਰਵਿੰਦਰ ਸਿੰਘ ਆਦਿ ਹਾਜ਼ਰ ਸਨ।