ਲੁਧਿਆਣਾ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਦੇਰ ਰਾਤ ਅਚਾਨਕ ਚੈਕਿੰਗ ਲਈ ਲੁਧਿਆਣਾ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਪੁਲੀਸ ਨਾਕਾਬੰਦੀ ਕਰਕੇ ਚੈਕਿੰਗ ਕੀਤੀ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਵਾਹਨ ਚਾਲਕਾਂ ਨਾਲ ਵੀ ਗੱਲਬਾਤ ਕੀਤੀ, ਜਿਸ ਦੀ ਜਾਣਕਾਰੀ ਉਨ੍ਹਾਂ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਰੋਡ ’ਤੇ ਸਥਿਤ ਵਿਸ਼ੇਸ਼ ਚੌਕੀ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇੱਥੇ ਡੀ.ਜੀ.ਪੀ ਕਾਫਲਾ ਰੁਕਿਆ ਅਤੇ ਡਰਾਈਵਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੁੱਛਿਆ ਕਿ ਕੀ ਚੈਕਿੰਗ ਦੌਰਾਨ ਕਦੇ ਵੀ ਕਿਸੇ ਪੁਲਿਸ ਏਜੰਸੀ ਨੇ ਚੈਕਿੰਗ ਪੋਸਟ ‘ਤੇ ਦੁਰਵਿਵਹਾਰ ਕੀਤਾ ਹੈ।ਇਸ ਮੌਕੇ ਡੀ.ਜੀ.ਪੀ ਪੁਲਿਸ ਕੋਲ ਰੱਖੇ ਰਜਿਸਟਰ ਦੀ ਵੀ ਜਾਂਚ ਕੀਤੀ। ਨਾਲ ਹੀ ਡੀ.ਜੀ.ਪੀ. ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਸ਼ੇਸ਼ ਚੈਕਿੰਗ ਜਾਰੀ ਰਹੇਗੀ।