Connect with us

ਪੰਜਾਬ ਨਿਊਜ਼

ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ

Published

on

Large power cuts due to coal crisis

ਪਟਿਆਲਾ : ਪੰਜਾਬ ’ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਧਿਕਾਰਤ ਤੌਰ ’ਤੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਪਾਵਰਕਾਮ ਨੇ 32 ਮਿਲੀਅਨ ਯੂਨਿਟ ਦੀ ਘਾਟ ਪੂਰੀ ਕਰਨ ਵਾਸਤੇ ਕੱਟ ਲਗਾਏ। ਪਾਵਰਕਾਮ ਦੀ ਰਿਪੋਰਟ ਮੁਤਾਬਕ ਪਾਵਰਕਾਮ ਕੋਲ ਬੀਤੇ ਦਿਨ ਬਿਜਲੀ ਦੀ 1630 ਮਿਲੀਅਨ ਯੂਨਿਟ ਸੀ, ਜਦੋਂ ਕਿ ਸਪਲਾਈ 1598 ਮਿਲੀਅਨ ਯੂਨਿਟ ਸੀ, ਜਿਸ ਕਾਰਨ ਇਹ ਕੱਟ ਲਗਾਉਣੇ ਪਏ। ਇਸ ਰਿਪੋਰਟ ਮੁਤਾਬਕ ਪਾਵਰਕਾਮ ਨੇ ਬੀਤੇ ਦਿਨ 24 ਘੰਟੇ ਸਪਲਾਈ ਵਿਚ 2 ਘੰਟੇ 22 ਮਿੰਟ ਦੇ ਕੱਟ ਲਗਾਏ।

ਸੂਤਰਾਂ ਦੀ ਮੰਨੀਏ ਤਾਂ ਪਾਵਰਕਾਮ ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ ਪੂਰੀ ਕਰਨ ਵਾਸਤੇ ਬਿਜਲੀ ਖ਼ਰੀਦ ਸਮਝੌਤੇ ਕਰਨ ’ਚ ਜੁੱਟਿਆ ਹੈ ਪਰ ਬਿਜਲੀ ਕਾਰੀਡੋਰ ਦੀ ਸਮਰੱਥਾ ਘੱਟ ਹੋਣ ਕਾਰਨ ਸੂਬੇ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਸਕਦੀ। ਅਜਿਹੀ ਸੰਭਾਵਨਾ ਹੈ ਕਿ ਜੁਲਾਈ ਤੱਕ ਟਰਾਂਸਕੋ ਇਹ ਸਮਰੱਥਾ ਮੰਗ ਅਨੁਸਾਰ ਪੂਰੀ ਕਰਨ ’ਚ ਸਫ਼ਲ ਹੋਵੇਗਾ। ਇਸ ਵੇਲੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਘਾਟ ਦਾ ਸੰਕਟ ਦਰਪੇਸ਼ ਹੈ।

ਇਸ ਵੇਲੇ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ’ਚ ਸਿਰਫ 0.5 ਦਿਨ ਦਾ ਕੋਲਾ ਬਚਿਆ ਹੈ, ਤਲਵੰਡੀ ਸਾਬੋ ’ਚ 1.8 ਦਿਨ ਅਤੇ ਰਾਜਪੁਰਾ ਥਰਮਲ ਪਲਾਂਟ ਕੋਲ 7.8 ਦਿਨ ਦਾ ਕੋਲਾ ਬਚਿਆ ਹੈ। ਇਸ ਵੇਲੇ ਕੋਲੇ ਦੀਆਂ ਦਰਾਂ ਵੀ ਆਸਮਾਨੀ ਚੜ੍ਹ ਗਈਆਂ ਹਨ। ਪੰਜਾਬ ਦੀ ਬਿਜਲੀ ਸਪਲਾਈ ਮੁੱਖ ਤੌਰ ’ਤੇ ਤਿੰਨੇ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ ਹੈ।

Facebook Comments

Trending