ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਨਵੀਨ ਜਿੰਦਲ, ਚੇਅਰਮੈਨ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਵਿਸ਼ਵ ਦੇ ਛੇ ਸਭ ਤੋਂ ਵੱਡੇ ਸਟੀਲ ਨਿਰਮਾਤਾਵਾਂ ਵਿੱਚੋਂ ਇੱਕ) ਨਾਲ ਮੁਲਾਕਾਤ ਕੀਤੀ ਅਤੇ ਸਟੀਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਅਤੇ ਅਤੇ ਇਸ ਦੇ ਐਮ.ਐਸ.ਐਮ.ਈ. ਉੱਤੇ ਪ੍ਰਭਾਵ ਦਾ ਮੁੱਦਾ ਉਠਾਇਆ।
ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਸਟੀਲ ਦੀਆਂ ਕੀਮਤਾਂ ਵਿੱਚ ਇਹ ਵਾਧਾ ਐਮ.ਐਸ.ਐਮ.ਈ ਲਈ ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ ਕਿਉਂਕਿ ਪਿਛਲੇ ਆਰਡਰ ਪੂਰੇ ਨਹੀਂ ਹੋਏ ਹਨ, ਉਦਯੋਗ ਨੂੰ ਨਵੇਂ ਭਾਅ ‘ਤੇ ਸਟੀਲ ਅਤੇ ਲੋਹਾ ਖਰੀਦਣਾ ਪੈ ਰਿਹਾ ਹੈ। ਲਗਾਤਾਰ ਵਾਧਾ ਉਦਯੋਗ ਲਈ ਬਹੁਤ ਘਾਤਕ ਹੈ ਕਿਉਂਕਿ ਇਸ ਨਾਲ ਭਾਰਤੀ ਸਵਦੇਸ਼ੀ ਨਿਰਮਾਤਾ ਅੰਤਰਰਾਸ਼ਟਰੀ ਪੱਧਰ ‘ਤੇ ਅਯੋਗ ਹੋ ਗਏ ਹਨ। ਭਾਰਤ ਲੋਹੇ ਦੇ ਖਣਿਜ ਨਾਲ ਭਰਪੂਰ ਹੈ ਤਾਂ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਿਉਂ ਕੀਤਾ ਜਾ ਰਿਹਾ ਹੈ।
ਸ੍ਰੀ ਨਵੀਨ ਜਿੰਦਲ ਨੇ ਕਿਹਾ ਕਿ ਭਾਵੇਂ ਉਹ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਨੂੰ ਲੈ ਕੇ ਚਿੰਤਤ ਹਨ ਪਰ ਅੰਤਰਰਾਸ਼ਟਰੀ ਹਾਲਾਤਾਂ ਅਤੇ ਪੇਟ ਕੋਕ ਦੀਆਂ ਬੇਕਾਬੂ ਕੀਮਤਾਂ ਕਾਰਨ ਸਟੀਲ ਕੰਪਨੀਆਂ ਕੋਲ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ, ਪਰ ਉਹ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਸ ‘ਤੇ ਕੰਮ ਕਰ ਰਹੇ ਹਨ।