Connect with us

ਪੰਜਾਬੀ

ਜਾਣੋ ਸਿਹਤ ਲਈ ਸ਼ਿਮਲਾ ਮਿਰਚ ਦਾ ਸੇਵਨ ਕਿਉਂ ਹੈ ਜ਼ਰੂਰੀ ?

Published

on

Capsicum Health benefits

ਸ਼ਿਮਲਾ ਮਿਰਚ ਦੀ ਸਬਜ਼ੀ ਲੋਕਾਂ ਨੂੰ ਬਹੁਤ ਪਸੰਦ ਹੁੰਦੀ ਹੈ। ਸ਼ਿਮਲਾ ਮਿਰਚ ਦੀ ਵਰਤੋਂ ਕਈ ਵਿਸ਼ੇਸ਼ ਪਕਵਾਨਾਂ ਵਿਚ ਕੀਤੀ ਜਾਂਦੀ ਹੈ। ਵਿਟਾਮਿਨ ਸੀ, ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਿਮਲਾ ਮਿਰਚ ਖਾਣ ‘ਚ ਜਿੰਨੀ ਸੁਆਦ ਹੁੰਦੀ ਹੈ ਉਨ੍ਹੀ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ।

ਦਿਲ ਲਈ ਫ਼ਾਇਦੇਮੰਦ : ਸ਼ਿਮਲਾ ਮਿਰਚ ਵਿਚ ਮੌਜੂਦ ਫਲੈਵੋਨਾਇਡ ਦਿਲ ਦੀਆਂ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਫਲੇਵੋਨਾਇਡਸ ਪੂਰੇ ਸਰੀਰ ਵਿਚ ਆਕਸੀਜਨ ਦੀ ਨਿਰਵਿਘਨ ਸਪਲਾਈ ਵਿਚ ਮਦਦਗਾਰ ਹੁੰਦੇ ਹਨ।

ਇਮਿਊਨਿਟੀ ਵਧਾ : ਵਿਟਾਮਿਨ ਏ, ਵਿਟਾਮਿਨ ਸੀ, ਫਲੇਵਾਨਾਈਡਸ, ਐਲਕਾਲਾਇਡਜ਼ ਅਤੇ ਟੈਨਿਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਿਮਲਾ ਮਿਰਚ ਇਮਿਊਨਟੀ ਸਿਸਟਮ ਨੂੰ ਮਜਬੂਤ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਦਮਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਵੀ ਲੜਦਾ ਹੈ।

ਕੈਂਸਰ ਦੀ ਰੋਕਥਾਮ : ਸ਼ਿਮਲਾ ਮਿਰਚ ਦਾ ਸੇਵਨ ਕਰਨ ਨਾਲ ਸਰੀਰ ਵਿਚ ਕੈਂਸਰ ਸੈੱਲਾਂ ਦਾ ਵਿਕਾਸ ਨਹੀਂ ਹੁੰਦਾ। ਮਾਹਰਾਂ ਦੇ ਅਨੁਸਾਰ ਸ਼ਿਮਲਾ ਮਿਰਚ ਦਾ ਰੋਜ਼ਾਨਾ ਸੇਵਨ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।

ਮੋਟਾਪਾ ਘਟਾਏ : ਸ਼ਿਮਲਾ ਮਿਰਚ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸਦੇ ਸੇਵਨ ਨਾਲ ਭਾਰ ਵਧਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਸ਼ਿਮਲਾ ਮਿਰਚ ਪਾਚਕ ਕਿਰਿਆ ਨੂੰ ਬਿਹਤਰ ਬਣਾ ਕੇ ਮੋਟਾਪਾ ਘਟਾਉਣ ਵਿੱਚ ਸਹਾਇਤਾ ਕਰਦੀ ਹੈ।

Facebook Comments

Trending