ਪਿਆਜ਼ ਟਮਾਟਰ ਤੋਂ ਬਿਨਾਂ ਨਾ ਤਾਂ ਸਬਜ਼ੀਆਂ ਦਾ ਰੰਗ ਖਿਲਦਾ ਹੈ ਅਤੇ ਨਾ ਹੀ ਇਹ ਸਵਾਦ ਬਣਦੀ ਹੈ। 100 ਵਿੱਚੋਂ ਸਿਰਫ 5 ਸਬਜ਼ੀਆਂ ਅਜਿਹੀਆਂ ਹੋਣਗੀਆਂ ਸ਼ਾਇਦ ਜਿਨ੍ਹਾਂ ‘ਚ ਪਿਆਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਹਰ ਸਬਜ਼ੀ ਲਈ ਪਿਆਜ਼ ਇੰਨੇ ਮਹੱਤਵਪੂਰਣ ਕਿਉਂ ਹਨ? ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…
ਕੀੜੇ-ਮਕੌੜੇ ਦੇ ਕੱਟਣ ‘ਤੇ : ਗਰਮੀ ਦੇ ਮੌਸਮ ਵਿਚ ਅਕਸਰ ਬੱਚਿਆਂ ਜਾਂ ਫਿਰ ਵੱਡਿਆਂ ਨੂੰ ਕੋਈ ਕੀੜਾ ਜਾਂ ਮੋਟਾ ਮੱਛਰ ਕੱਟ ਲੈਂਦਾ ਹੈ। ਜਿਸਦੇ ਕਾਰਨ ਸਰੀਰ ਤੇ ਲਾਲ ਧੱਬੇ, ਜਲਣ ਅਤੇ ਧੱਫੜ ਹੁੰਦੇ ਹਨ। ਇਸ ਸਥਿਤੀ ਵਿੱਚ ਜੇ ਪਿਆਜ਼ ਦਾ ਰਸ ਕਿਸੇ ਆਮ ਕੀੜੇ ਦੇ ਕੱਟਣ ‘ਤੇ ਸਕਿਨ ਉੱਤੇ ਲਗਾਇਆ ਜਾਵੇ ਤਾਂ ਵਿਅਕਤੀ ਨੂੰ ਰਾਹਤ ਮਿਲਦੀ ਹੈ।
ਨੱਕ ‘ਚੋਂ ਖੂਨ ਨਿਕਲਣਾ : ਕਈ ਵਾਰ ਬੱਚਿਆਂ ਵਿਚ ਗਰਮੀ ਕਾਰਨ ਨੱਕ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਜੇ ਤੁਸੀਂ ਪਿਆਜ਼ ਦੇ ਰਸ ਦੀਆਂ 2 ਤੋਂ 3 ਬੂੰਦਾਂ ਉਨ੍ਹਾਂ ਦੇ ਨੱਕ ਵਿਚ ਪਾ ਲਓ ਤਾਂ ਤੁਹਾਨੂੰ ਖੂਨ ਨਿਕਲਣ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਵੱਡੇ ਲੋਕ ਵੀ ਇਸ ਦਾ ਉਪਾਅ ਕਰ ਸਕਦੇ ਹਨ। ਪਰ ਨੱਕ ਦੇ ਆਪ੍ਰੇਸ਼ਨ ਜਾਂ ਕਿਸੇ ਹੋਰ ਗੰਭੀਰ ਸਥਿਤੀ ਕਾਰਨ ਇਸ ਉਪਾਅ ਦੀ ਵਰਤੋਂ ਨਾ ਕਰੋ। ਇਸ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰੋ।
ਸਨਸਟਰੋਕ : ਕੱਚਾ ਪਿਆਜ਼ ਦਾ ਸੇਵਨ ਤੁਹਾਨੂੰ ਗਰਮੀਆਂ ‘ਚ ਲੂ ਤੋਂ ਬਚਾਉਂਦਾ ਹੈ। ਕੱਚੇ ਪਿਆਜ਼ ਨਾਲ ਲੱਸੀ ਪੀਣ ਨਾਲ ਲੂ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਜੇ ਲੂ ਲੱਗ ਵੀ ਜਾਵੇ ਤਾਂ ਪਿਆਜ਼ ਦਾ ਜੂਸ ਪੀਓ ਜਾਂ ਜੂਸ ਨੂੰ ਪੈਰਾਂ ਦੀਆਂ ਤਲੀਆਂ ‘ਤੇ ਲਗਾਓ। ਇਹ ਤੁਹਾਨੂੰ ਬਹੁਤ ਰਾਹਤ ਦੇਵੇਗਾ।
ਜੋੜਾਂ ਦਾ ਦਰਦ : ਬਹੁਤ ਸਾਰੇ ਲੋਕ 50 ਦੇ ਪਾਰ ਹੁੰਦੇ ਹੀ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੁੰਦੇ ਹਨ। ਔਰਤਾਂ ਵਿੱਚ ਇਹ ਸਮੱਸਿਆ ਕੈਲਸੀਅਮ ਦੀ ਘਾਟ ਕਾਰਨ ਹੁੰਦੀ ਹੈ। ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸਰ੍ਹੋਂ ਦੇ ਤੇਲ ਵਿਚ ਪਿਆਜ਼ ਦਾ ਥੋੜ੍ਹਾ ਜਿਹਾ ਰਸ ਮਿਲਾਓ ਅਤੇ ਦਰਦਨਾਕ ਜਗ੍ਹਾ ‘ਤੇ ਇਸ ਦੀ ਰੋਜ਼ਾਨਾ ਮਾਲਸ਼ ਕਰੋ।
ਕੰਨ ਵਿਚ ਦਰਦ: ਕਈ ਵਾਰ ਦਰਦ ਥੋੜ੍ਹੀ ਜਿਹੀ ਸੱਟ ਲੱਗਣ ਕਾਰਨ ਜਾਂ ਕੰਨ ਵਿਚ ਸੋਜ ਪੈਣ ਕਾਰਨ ਸ਼ੁਰੂ ਹੋ ਜਾਂਦਾ ਹੈ। ਅਜਿਹੇ ਦਰਦ ਵਿਚ ਪਿਆਜ਼ ਦੇ ਰਸ ਦੀਆਂ ਬੂੰਦਾਂ ਕੰਨ ਵਿਚ ਪਾਓ। ਕੋਟਨ ਦੀ ਮਦਦ ਆਰਾਮ ਨਾਲ 1-1 ਕਰਕੇ ਬੂੰਦਾਂ ਨੂੰ ਕੰਨ ਵਿਚ ਜਾਣ ਦਿਓ। ਤੁਸੀਂ ਜਲਦੀ ਬਿਹਤਰ ਮਹਿਸੂਸ ਕਰੋਗੇ।
ਸਰਦੀ-ਖੰਘ : ਜੇ ਬੱਚਿਆਂ ਨੂੰ ਜ਼ੁਕਾਮ-ਖੰਘ ਹੁੰਦੀ ਹੈ ਤਾਂ ਪਿਆਜ਼ ਦੇ ਜੂਸ ਵਿੱਚ 1 ਚਮਚਾ ਸ਼ਹਿਦ ਮਿਲਾਓ। ਇਸ ਨਾਲ ਉਨ੍ਹਾਂ ਨੂੰ ਬੰਦ ਨੱਕ ਅਤੇ ਛਾਤੀ ਤੋਂ ਬਹੁਤ ਜਲਦੀ ਰਾਹਤ ਮਿਲੇਗੀ। ਇਸ ਉਪਾਅ ਦੀ ਵਰਤੋਂ ਵੱਡੇ ਵੀ ਕਰ ਸਕਦੇ ਹਨ। ਪਿਆਜ਼ ਖਾਣ ਨਾਲ ਪੇਟ ਵਿਚ ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਸਕਿਨ ਲਈ ਫਾਇਦੇਮੰਦ : ਜੇਕਰ ਤੁਹਾਡੇ ਚਿਹਰੇ ‘ਤੇ ਬਹੁਤ ਸਾਰੇ ਮੁਹਾਸੇ ਹਨ, ਤਾਂ ਪਿਆਜ਼ ਦਾ ਰਸ ਕੱਢਣ ਤੋਂ ਬਾਅਦ ਇਸ ਨੂੰ ਲਗਾਓ। ਤੁਹਾਨੂੰ ਹਫ਼ਤੇ ਵਿੱਚ 5 ਵਾਰ ਅਜਿਹਾ ਕਰਨਾ ਚਾਹੀਦਾ ਹੈ। ਮੁਹਾਸੇ ਦੇ ਨਾਲ ਪਿਆਜ਼ ਦਾ ਰਸ ਚਿਹਰੇ ‘ਤੇ ਹੋਣ ਵਾਲੀਆਂ ਝੁਰੜੀਆਂ ਨੂੰ ਲੁਕਾਉਣ ਵਿਚ ਵੀ ਮਦਦ ਕਰਦਾ ਹੈ। ਜਿਸ ਨਾਲ ਤੁਹਾਡੀ ਸਕਿਨ ਦੁਬਾਰਾ ਜਵਾਨ ਅਤੇ ਚਮਕਦਾਰ ਦਿਖਾਈ ਦਿੰਦੀ ਹੈ।
ਵਾਲਾਂ ਲਈ ਫਾਇਦੇਮੰਦ : ਭਾਵੇਂ ਸਮੱਸਿਆ ਵਾਲਾਂ ਦੇ ਝੜਨ ਜਾਂ ਉਨ੍ਹਾਂ ਦੀ ਖੁਸ਼ਕੀ ਦੀ ਹੋਵੇ ਪਿਆਜ ਦੋਵਾਂ ਸਮੱਸਿਆਵਾਂ ਵਿਚ ਤੁਹਾਡੀ ਮਦਦ ਕਰਦਾ ਹੈ। ਪਿਆਜ਼ ਦਾ ਜੂਸ ਵਾਲਾਂ ‘ਤੇ ਲਗਾਉਣ ਨਾਲ ਉਨ੍ਹਾਂ ਦੇ ਝੜਨ, ਸਮੇਂ ਤੋਂ ਪਹਿਲਾਂ ਚਿੱਟੇ ਹੋਣ ਅਤੇ ਰੁਖੇਪਣ ਨੂੰ ਦੂਰ ਕਰਕੇ ਉਹ ਸਿਹਤਮੰਦ ਅਤੇ ਚਮਕਦਾਰ ਬਣ ਜਾਂਦੇ ਹਨ।
ਸ਼ੂਗਰ ਕੰਟਰੋਲ : ਪਿਆਜ਼ ਵਿਚ ਮੌਜੂਦ ਕ੍ਰੋਮਿਨ ਤੱਤ ਸਰੀਰ ਵਿਚ ਖੂਨ ਦੇ ਗੇੜ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਜਿਸ ਕਾਰਨ ਪਿਆਜ਼ ਦੀ ਖਪਤ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਮਹੱਤਵਪੂਰਨ ਅਤੇ ਲਾਭਕਾਰੀ ਸਿੱਧ ਹੁੰਦੀ ਹੈ। ਕ੍ਰੋਮਿਅਮ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਉਨ੍ਹਾਂ ਚੀਜ਼ਾਂ ਵਿਚ ਕ੍ਰੋਮਿਅਮ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ ਜੋ ਅਸੀਂ ਰੋਜ਼ਾਨਾ ਖਾਸ ਕਰਕੇ ਸਬਜ਼ੀਆਂ ਦਾ ਸੇਵਨ ਕਰਦੇ ਹਾਂ। ਇਸੇ ਕਰਕੇ ਸ਼ਾਇਦ ਹਰ ਸਬਜ਼ੀ ਵਿਚ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਸਰੀਰ ਵਿਚ ਕ੍ਰੋਮਿਅਮ ਤੱਤ ਦੀ ਕਮੀ ਨਾ ਹੋ ਸਕੇ।
ਹਾਰਟ ਅਟੈਕ ਦਾ ਖ਼ਤਰਾ ਕਰੇ ਘੱਟ : ਪਿਆਜ਼ ਵਿਚ ਮੌਜੂਦ ਸਾਰੇ ਜ਼ਰੂਰੀ ਤੱਤ ਸਰੀਰ ਵਿਚ ਖੂਨ ਦੇ ਦੌਰੇ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ। ਜਿਸ ਕਾਰਨ ਤੁਹਾਨੂੰ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨਾਲ ਹੀ ਇਹ ਤੁਹਾਨੂੰ ਕੋਲੈਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ। 3 ਚੱਮਚ ਪਾਣੀ ਵਿਚ 1 ਚਮਚ ਪਿਆਜ਼ ਦਾ ਰਸ ਅਤੇ ਚੀਨੀ ਮਿਲਾਕੇ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਨਾਲੇ ਤੁਸੀਂ ਚੰਗੀ ਤਰ੍ਹਾਂ ਸੌਂਦੇ ਹੋ।