Connect with us

ਪੰਜਾਬੀ

ਜਾਣੋ ਸ਼ਾਮ ਦੇ ਸਮੇਂ ਸਨੈਕਸ ਦੇ ਰੂਪ ‘ਚ ਕਿੰਨਾ ਚੀਜ਼ਾਂ ਦਾ ਸੇਵਨ ਤੁਹਾਨੂੰ ਰੱਖਦਾ ਹੈ ਤੰਦਰੁਸਤ ?

Published

on

Know how many things consumed in the form of snacks in the evening keep you healthy?

ਮਾਨਸਿਕ ਤੇ ਸਰੀਰਕ ਤੌਰ ’ਤੇ ਫਿਟ ਰਹਿਣ ਲਈ ਅਸੀਂ ਹਮੇਸ਼ਾ ਸਵੇਰ ਦਾ ਨਾਸ਼ਤਾ ਕਰਨਾ ਜ਼ਰੂਰੀ ਮੰਨਦੇ ਹਨ। ਸਾਨੂੰ ਸਾਰਿਆਂ ਨੂੰ ਇੰਝ ਲੱਗਦਾ ਹੈ ਕਿ ਸਵੇਰ ਦਾ ਨਾਸ਼ਤਾ ਜਿੰਨਾ ਜ਼ਿਆਦਾ ਹੈਲਦੀ ਹੋਵੇਗਾ, ਸਾਡੀ ਸਿਹਤ ਵੀ ਓਨੀ ਜ਼ਿਆਦਾ ਤੰਦਰੁਸਤ ਰਹੇਗੀ। ਇਸ ਲਈ ਅਸੀਂ ਸਵੇਰ ਦਾ ਨਾਸ਼ਤਾ ਹੈਲਦੀ ਰੱਖਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਜੇਕਰ ਸ਼ਾਮ ਦੇ ਸਮੇਂ ਤੁਹਾਨੂੰ ਭੁੱਖ ਲੱਗ ਜਾਵੇ ਤਾਂ ਕੀ ਖਾਣਾ ਚਾਹੀਦਾ ਹੈ?

ਦੱਸ ਦੇਈਏ ਕਿ ਸ਼ਾਮ ਦੇ ਸਮੇਂ ਹਮੇਸ਼ਾ ਲੋਕ ਚਾਹ-ਸਮੋਸਾ, ਚਾਹ-ਬ੍ਰੈੱਡ, ਪਕੌੜੇ, ਮੋਮੋਜ਼ ਅਤੇ ਚਾਈਨੀਜ਼ ਫੂਡ ਦੀਆਂ ਦੁਕਾਨਾਂ ’ਤੇ ਨਜ਼ਰ ਆਉਣ ਲੱਗ ਪੈਂਦੇ ਹਨ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਜਿਸ ਤੇਲ ’ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤਲ ਕੇ ਬਣਾਇਆ ਜਾਂਦਾ ਹੈ, ਉਹ ਤੁਹਾਡੀ ਸਿਹਤ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਸਭ ਪਤਾ ਹੋਣ ਦੇ ਬਾਵਜੂਦ ਅਸੀਂ ਲੋਕ ਬੜੇ ਹੀ ਚਾਅ ਨਾਲ ਇਨ੍ਹਾਂ ਵਸਤਾਂ ਦਾ ਸੇਵਨ ਕਰਦੇ ਰਹਿੰਦੇ ਹਨ।

ਭੁੱਜੇ ਹੋਏ ਛੋਲੇ : ਸ਼ਾਮ ਦੇ ਸਮੇਂ ਦਫਤਰ ਤੋਂ ਬਾਹਰ ਨਿਕਲ ਕੇ ਜੇਕਰ ਤੁਹਾਡਾ ਕੁਝ ਖਾਣ ਦਾ ਮਨ ਕਰ ਰਿਹਾ ਹੈ ਤਾਂ ਭੁੱਜੇ ਛੋਲੇ ਤੁਹਾਡੇ ਲਈ ਸਿਹਤਮੰਦ ਸਨੈਕਸ ਤੋਂ ਘੱਟ ਨਹੀਂ। ਛੋਲਿਆਂ ’ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਣ ਇਸ ਨੂੰ ਪਚਾਉਣ ’ਚ ਤੁਹਾਡੇ ਸਰੀਰ ਨੂੰ ਸਮਾਂ ਲੱਗਦਾ ਹੈ। ਭੁੱਜੇ ਛੋਲੇ ਤੁਹਾਨੂੰ ਕਈ ਘੰਟਿਆਂ ਤੱਕ ਪੇਟ ਭਰਿਆ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਇਸ ਦੇ ਨਾਲ ਇਹ ਬਲੱਡ ਸ਼ੂਗਰ ਨੂੰ ਵੀ ਨਹੀਂ ਵਧਾਉਂਦੇ। ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭੁੱਜੇ ਛੋਲੇ ਤੁਹਾਡੇ ਲਈ ਬੇਹੱਦ ਫਾਇਦੇਮੰਦ ਹਨ।

ਘੱਟ ਲੂਣ ਵਾਲੀ ਭੁੱਜੀ ਮੂੰਗਫਲੀ : ਮੂੰਗਫਲੀ ’ਚ ਵਿਟਾਮਿਨ ਈ ਅਤੇ ਬੀ-6, ਫੋਲਿਕ ਐਸਿਡ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਦੀ ਚੋਖੀ ਮਾਤਰਾ ਪਾਈ ਜਾਂਦੀ ਹੈ, ਜੋ ਤੁਹਾਡੇ ਸਰੀਰ ਨੂੰ ਤੰਦਰੁਸਤ ਬਣਾਉਣ ’ਚ ਮਦਦ ਕਰਦੀ ਹੈ। ਘੱਟ ਲੂਣ ’ਚ ਭੁੱਜੀ ਹੋਈ ਮੂੰਗਫਲੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ’ਚ ਕਰਨ ਦਾ ਕੰਮ ਕਰਦੀ ਹੈ।

ਸਪ੍ਰਾਊਟਸ ਹੈ ਪ੍ਰੋਟੀਨ ਦਾ ਭੰਡਾਰ : ਸ਼ਾਮ ਵੇਲੇ ਭੁੱਖ ਲੱਗਣ ’ਤੇ ਸਪ੍ਰਾਊਟਸ ਦਾ ਸੇਵਨ ਤੁਹਾਨੂੰ ਲੰਮੇ ਸਮੇਂ ਤੱਕ ਸੰਤੁਸ਼ਟ ਰੱਖਣ ’ਚ ਮਦਦ ਕਰਦਾ ਹੈ। ਸਵਾਦ ਲਈ ਤੁਸੀਂ ਇਸ ’ਚ ਨਿੰਬੂ, ਪਿਆਜ਼, ਟਮਾਟਰ ਅਤੇ ਕਾਲੀ ਮਿਰਚ ਵੀ ਪਾ ਸਕਦੇ ਹੋ।

ਫਲ ਜਾਂ ਫਲਾਂ ਦਾ ਜੂਸ : ਸ਼ਾਮ ਦੇ ਸਮੇਂ ਜੇਕਰ ਤੁਹਾਨੂੰ ਚਾਹ ਜਾਂ ਕੌਫ਼ੀ ਪੀਣ ਦੀ ਤਲਬ ਲੱਗਦੀ ਹੈ ਤਾਂ ਤੁਸੀਂ ਇਸ ਦੀ ਬਜਾਏ ਕੁੱਝ ਹੈਲਦੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ। ਤੁਸੀਂ ਭਾਵੇਂ ਬਾਹਰੋਂ ਫਲ ਖਰੀਦ ਲਵੋ ਜਾਂ ਫਿਰ ਤਾਜ਼ੇ ਫਲਾਂ ਦਾ ਰਸ ਪੀਓ। ਇਹ ਤੁਹਾਡੇ ਸਰੀਰ ’ਚ ਫਿਰ ਤੋਂ ਊਰਜਾ ਦਾ ਸੰਚਾਰ ਕਰਨਗੇ ਅਤੇ ਤੁਹਾਨੂੰ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰਨਗੇ। ਤੁਸੀਂ ਆਪਣਾ ਪਸੰਦੀਦਾ ਫਲ ਜਿਵੇਂ ਸੇਬ, ਕੇਲਾ ਜਾਂ ਫਿਰ ਅਨਾਰ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਕਿਸਮ ਦਾ ਸ਼ੇਕ ਵੀ ਪੀ ਸਕਦੇ ਹੋ।

ਸਵੀਟ ਕੌਰਨ : ਸਵੀਟ ਕੌਰਨ (ਮੱਕੀ ਦੇ ਦਾਣੇ) ਸ਼ਾਮ ਲਈ ਇਕ ਹੈਲਦੀ ਸਨੈਕ ਦੀ ਸੂਚੀ ’ਚ ਸਭ ਤੋਂ ਉੱਪਰ ਆਉਂਦੇ ਹਨ। ਇਸ ਹੈਲਦੀ ਸਨੈਕ ਨੂੰ ਬਣਾਉਣ ਲਈ ਤੁਸੀਂ ਥੋੜ੍ਹੇ ਜਿਹੇ ਮੱਖਣ ਨਾਲ ਸਵੀਟ ਕੌਰਨ ਨੂੰ ਉਬਾਲ ਲਵੋ। ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਬਹੁਤ ਦੇਰ ਤੱਕ ਰੱਜੇ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਤੁਸੀਂ ਸਵਾਦ ਲਈ ਇਸ ’ਚ ਮਸਾਲਿਆਂ ਦੀ ਵੀ ਵਰਤੋਂ ਕਰ ਸਕਦੇ ਹੋ ਅਤੇ ਚਟਪਟੇ ਸਲਾਦ ਦੇ ਰੂਪ ’ਚ ਇਸ ਦਾ ਸੇਵਨ ਕਰ ਸਕਦੇ ਹੋ।

Facebook Comments

Trending