ਕਈ ਵਾਰ ਬਹੁਤ ਜ਼ਿਆਦਾ ਖਾ ਲੈਣ ਨਾਲ ਭਾਰੀ ਅਤੇ ਤੇਲ-ਮਸਾਲੇ ਵਾਲਾ ਭੋਜਨ ਕਰਨ ਨਾਲ, ਗਲਤ ਤਰੀਕੇ ਨਾਲ ਖਾਣ ਨਾਲ ਭੋਜਨ ਹਜ਼ਮ ਨਹੀਂ ਹੁੰਦਾ। ਉੱਥੇ ਹੀ ਜੇ ਲੰਬੇ ਸਮੇਂ ਤੋਂ ਬਦਹਜ਼ਮੀ ਦੀ ਸਮੱਸਿਆ ਆ ਰਹੀ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇ ਤੁਹਾਨੂੰ ਅਕਸਰ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਦੇ ਕਾਰਨ ਤੁਸੀਂ ਐਲਰਜੀ, ਗਠੀਏ, ਆਟੋਇਮਿਊਨ ਡਿਸੀਜ, ਸਕਿਨ ਇੰਫੈਕਸ਼ਨ, ਮੁਹਾਸੇ, ਥਕਾਵਟ ਅਤੇ ਮੂਡ ਡਿਸਆਡਰ ਦਾ ਸ਼ਿਕਾਰ ਹੋ ਸਕਦੇ ਹੋ।
ਭੋਜਨ ਵਿਚ ਫਾਈਬਰ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਲੈਣ ਨਾਲ ਵੀ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਸਰੀਰ ਵਿਚ ਬੁਰੇ ਬੈਕਟੀਰੀਆ ਦਾ ਪੱਧਰ ਵੱਧ ਜਾਂਦਾ ਹੈ ਜੋ ਇਸ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਐਸਪਰੀਨ ਅਤੇ ਪ੍ਰਾਈਲੋਸੇਕ ਦੀ ਜ਼ਿਆਦਾ ਸੇਵਨ ਵੀ ਪਾਚਨ ਕਿਰਿਆ ਨੂੰ ਖ਼ਰਾਬ ਕਰਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਲਿਮਿਟ ‘ਚ ਇਸ ਦਾ ਸੇਵਨ ਕਰੋ।
ਤਣਾਅ ਕਾਰਨ ਵੀ ਤੁਹਾਡਾ ਨਰਵਸ ਸਿਸਟਮ ਵਿਗੜ ਸਕਦਾ ਹੈ ਇਸ ਨਾਲ ਪਾਚਣ ਕਿਰਿਆ ਖ਼ਰਾਬ ਹੋ ਸਕਦੀ ਹੈ। ਨਾਲ ਹੀ ਅੰਤੜੀਆਂ ‘ਚ ਬੈਕਟੀਰੀਆ ਦਾ ਸੰਤੁਲਨ ਵਿਗੜ ਸਕਦਾ ਹੈ। ਇਸ ਤੋਂ ਇਲਾਵਾ ਫੂਡ ਪਾਈਪ ਜਾਂ ਅੰਤੜੀਆਂ ਵਿੱਚ ਪਰੇਸ਼ਾਨੀ ਹੋਣ ਦੇ ਕਾਰਨ ਭੋਜਨ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।
ਪਾਚਨ ਵਿਚ ਬੈਕਟਰੀਆ ਦਾ ਅਹਿਮ ਰੋਲ: ਪੇਟ ਵਿਚ ਗੁੱਡ ਬੈਕਟਰੀਆ ਦੀਆਂ 500 ਕਿਸਮਾਂ ਮੌਜੂਦ ਹੁੰਦੀਆਂ ਹਨ ਜੋ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਕਰਦੀਆਂ ਹਨ। ਨਾਲ ਹੀ ਇਹ ਬੈਕਟੀਰੀਆ ਹਾਰਮੋਨਸ ਨੂੰ ਸੰਤੁਲਿਤ ਰੱਖਣ, ਟੋਕਸਿਨਸ ਨੂੰ ਬਾਹਰ ਕੱਢਣ ਅਤੇ ਵਿਟਾਮਿਨ ਅਤੇ ਹੋਰ ਇਲਾਜ ਕਰਨ ਵਾਲੇ ਤੱਤ ਤਿਆਰ ਕਰਦੇ ਹਨ। ਜੇ ਇਨ੍ਹਾਂ ‘ਚ ਪੈਰਾਸਾਇਟ੍ਸ ਜਾਂ ਯੀਸਟ ਵਰਗੇ ਮਾੜੇ ਬੈਕਟੀਰੀਆ ਦਾ ਪੱਧਰ ਵੱਧ ਜਾਵੇ ਤਾਂ ਫਿਰ ਲੈਕਟੋਬੈਸੀਲਸ ਜਾਂ ਬਿਫੀਡੋਬੈਕਟੀਰੀਆ ਵਰਗੇ ਚੰਗੇ ਬੈਕਟੀਰੀਆ ਘੱਟ ਜਾਣ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ।
ਹੁਣ ਜਾਣੋ ਬਦਹਜ਼ਮੀ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਨੁਸਖ਼ੇ: ਜੇ ਭੋਜਨ ਸਹੀ ਤਰ੍ਹਾਂ ਹਜ਼ਮ ਨਾ ਹੋਵੇ ਤਾਂ ਪੇਟ ਵਿਚ ਗੈਸ, ਭਾਰੀਪਣ, ਬੇਚੈਨੀ, ਉਲਟੀਆਂ, ਜੀ ਮਚਲਾਉਣਾ, ਚੱਕਰ ਆਉਣਾ ਆਦਿ ਦੀਆਂ ਸ਼ਿਕਾਇਤਾਂ ਆਉਣ ਲੱਗ ਜਾਂਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਤੁਸੀਂ ਘਰੇਲੂ ਨੁਸਖ਼ੇ ਟ੍ਰਾਈ ਕਰ ਸਕਦੇ ਹੋ।
ਜੇ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਹੈ ਤਾਂ ਸੌਂਫ ਚਬਾਉਣਾ ਸ਼ੁਰੂ ਕਰ ਦਿਓ। ਨਾਲ ਹੀ ਦਿਨ ਵਿਚ 2 ਵਾਰ ਸੌਂਫ ਦਾ ਕਾੜਾ ਬਣਾ ਕੇ ਪੀਓ। ਇਸ ਨਾਲ ਤੁਹਾਡੀ ਸਮੱਸਿਆ ਦੂਰ ਜਾਵੇਗੀ। ਦਹੀਂ ਵਿਚ ਅਜਵਾਇਣ ਮਿਲਾਕੇ ਖਾਣ ਨਾਲ ਨਾ ਸਿਰਫ ਬਦਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ ਬਲਕਿ ਇਹ ਪਾਚਨ ਨੂੰ ਵੀ ਤੰਦਰੁਸਤ ਰੱਖਦੀ ਹੈ ਜਿਸ ਨਾਲ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਨਾਲ ਹੀ ਦਹੀਂ ਵਿਚ ਭੁੰਨਿਆ ਹੋਇਆ ਜੀਰਾ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਰੋਜ਼ਾਨਾ ਖਾਣ ਨਾਲ ਬਦਹਜ਼ਮੀ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ।
ਪਿਆਜ਼ ਨੂੰ ਕੱਟ ਕੇ ਉਸ ‘ਤੇ ਨਿੰਬੂ ਦਾ ਰਸ ਨਿਚੋੜਕੇ ਰੋਜ਼ਾਨਾ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਸਵੇਰੇ ਸਵੇਰੇ ਖਾਲੀ ਪੇਟ ਇਕ ਚਮਚ ਪੀਸੀ ਹੋਈ ਅਜਵਾਇਣ ਅਤੇ ਥੋੜ੍ਹਾ ਜਿਹਾ ਸੇਂਦਾ ਨਮਕ ਮਿਲਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ। 2 ਲੌਂਗ ਲੈ ਕੇ ਪੀਸ ਲਓ। 1/2 ਕੱਪ ਗਰਮ ਪਾਣੀ ‘ਚ ਪਾਓ ਅਤੇ ਫਿਰ ਠੰਡਾ ਕਰਕੇ ਇਸ ਪਾਣੀ ਨੂੰ ਪੀਓ। ਰੋਜ਼ਾਨਾ ਤਿੰਨ ਵਾਰ ਅਜਿਹਾ ਕਰਨ ਨਾਲ ਲਾਭ ਹੋਵੇਗਾ।