ਪੰਜਾਬੀ
ਸਮਰ ਕੈਂਪ ਦੇ ਦੌਰਾਨ ਕਿੰਡਰਗਾਰਟਨ ਦੇ ਬੱਚਿਆਂ ਨੇ ਕੀਤੀ ਖ਼ੂਬ ਮਸਤੀ
Published
1 year agoon
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਸਮਰ ਕੈਂਪ ਦੇ ਦੌਰਾਨ ਕਿੰਡਰਗਾਰਟਨ ਦੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ, ਜਿਵੇਂ ਯੰਗ ਸ਼ੈੱਫ਼ ਕੁਕਿੰਗ, ਕੈਲੀਗ੍ਰਾਫੀ, ਡਾਂਸ, ਆਰਟ ਐਂਡ ਕਰਾਫ਼ਟ, ਐਡਯੂ ਸਪੋਰਟਸ ਅਤੇ ਸੈਲਫ਼ ਡਿਫੈਂਸ ਵਿੱਚ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।
ਇਸ ਦੌਰਾਨ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ K1 ਤੋਂ K3 ਤੱਕ ਦੇ ਬੱਚਿਆਂ ਨੇ ਸਵਿਮਿੰਗ ਸੂਟ ਪਹਿਨ ਕੇ ਤੇ ਸਵਿਮਿੰਗ ਪੂਲ ਵਿੱਚ ਛਾਲਾਂ ਮਾਰ ਕੇ ਆਪਣੀ ਖ਼ੁਸ਼ੀ ਨੂੰ ਦੁਗਣਾ ਕੀਤਾ। ਬੱਚਿਆਂ ਨੇ ਰੇਨ ਡਾਂਸ ਵਿੱਚ ਗਾਣਿਆਂ ਦੀਆਂ ਧੁਨਾਂ ‘ਤੇ ਰੇਨ ਸ਼ਾਵਰ ਦਾ ਵੀ ਖ਼ੂਬ ਲੁਤਫ਼ ਉਠਾਇਆ।
ਇਸ ਦੌਰਾਨ ਕਿੰਡਰਗਾਰਟਨ ਦੇ ਬੱਚਿਆਂ ਲਈ ਰੱਖਿਆ ਗਿਆ ਮੂਵੀ ਸ਼ੋਅ ਸੱਭ ਤੋਂ ਵੱਧ ਖਿੱਚ ਦਾ ਕੇਂਦਰ ਰਿਹਾ। ਇਸ ਦੇ ਨਾਲ਼ ਹੀ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਕਿੰਡਰਗਾਰਟਨ ਦੇ ਬੱਚਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਚੇਅਰਪਰਸਨ ਮੈਡਮ ਅਵਿਨਾਸ਼ ਕੌਰ ਵਾਲੀਆ ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ, ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਨਾਲ਼ ਮਿਲ ਕੇ ਸਮਰ ਕੈਂਪ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਲਈ ਉਹਨਾਂ ਦੀ ਪਿੱਠ ਥਾਪੜੀ ਅਤੇ ਭਵਿੱਖ ਵਿਚ ਵੀ ਇਸ ਤਰੀਕੇ ਦੀਆਂ ਗਤੀਵਿਧੀਆਂ ਦੇ ਵਿੱਚ ਭਾਗ ਲੈਣ ਲਈ ਪ੍ਰੇਰਿਆ।
You may like
-
ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਸਮਰ ਕੈਂਪਾਂ ਦਾ ਆਯੋਜਨ
-
ਜਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਵੱਖ ਵੱਖ ਸਕੂਲਾਂ ‘ਚ ਚੱਲ ਰਹੇ ਸਮਰ ਕੈਂਪਾਂ ਦੀ ਕੀਤਾ ਦੌਰਾ
-
ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਲਈ ਅੱਜ ਤੋਂ ਸਮਰ ਕੈਂਪ ਸ਼ੁਰੂ
-
ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਪ੍ਰੀਖਿਆਵਾਂ
-
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਵਿਖੇ ਲਗਾਇਆ ਦੋ ਹਫ਼ਤਿਆਂ ਦਾ ਸਮਰ ਕੈਂਪ
-
ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਲਈ ਸਮਰ ਕੈਂਪ