Connect with us

ਪੰਜਾਬੀ

ਆਪ ਸਰਕਾਰ ਦੇ ਪਹਿਲੇ ਸੀਜ਼ਨ ‘ਚ ਖੰਨਾ ਮੰਡੀ ਨੂੰ ਮਿਲਿਆ ਭ੍ਰਿਸ਼ਟਾਚਾਰ ਤੋਂ ਛੁਟਕਾਰਾ

Published

on

Khanna Mandi gets rid of corruption in first season of AAP government

ਖੰਨਾ/ ਲੁਧਿਆਣਾ : ਪਿਛਲੀਆਂ ਸਰਕਾਰਾਂ ਸਮੇਂ ਅਨਾਜ ਮੰਡੀ ਵਿਚ ਕਰੋੜਾਂ ਰੁਪਏ ਦਾ ਭਿ੍ਸ਼ਟਾਚਾਰ ਹੁੰਦਾ ਸੀ। ‘ਆਪ’ ਸਰਕਾਰ ਦੇ ਪਹਿਲੇ ਸੀਜ਼ਨ ਵਿਚ ਸਾਨੂੰ ਉਸ ਤੋਂ ਛੁਟਕਾਰਾ ਮਿਲਿਆ ਹੈ ਤੇ ਸਾਡੀ ਕਰੋੜਾਂ ਰੁਪਏ ਦੀ ਬੱਚਤ ਹੋਈ। ਇਹ ਗੱਲ ਖੰਨਾ ਅਨਾਜ ਮੰਡੀ ਦੇ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਵਲੋਂ ਵਿਧਾਇਕ ਸੌਂਦ ਦਾ ਸਨਮਾਨ ਕਰਦੇ ਸਮੇਂ ਕਹੀ ਗਈ।

ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸਮੂਹ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੈਂ ਇਨ੍ਹਾਂ ਸਮੂਹ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਤੇ ਭਰੋਸਾ ਜਿਤਾਇਆ ਹੈ ਅਤੇ ਅੱਗੇ ਦੇ ਸੀਜ਼ਨ ਵਿਚ ਵੀ ਮੈਂ ਆਪਣੇ ਵਲੋਂ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕਿਸ ਨੰੂ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਸੁਰਜੀਤ ਸਿੰਘ ਚੀਮਾ ਸਕੱਤਰ ਮਾਰਕੀਟ ਕਮੇਟੀ, ਖੰਨਾ, ਜਗਤਾਰ ਸਿੰਘ ਰਤਨਹੇੜੀ, ਹਮੀਰ ਸਿੰਘ ਸਰਪੰਚ, ਮੋਹਿਤ ਗੋਇਲ, ਗੁਰਚਰਨ ਸਿੰਘ, ਹੁਕਮ ਚੰਦ, ਸੋਮਨਾਥ ਸ਼ਰਮਾ, ਵੇਦ ਪ੍ਰਕਾਸ਼, ਸੂਰਜ ਕੁਮਾਰ, ਰਣਜੀਤ ਸਿੰਘ ਭੱਟੀ, ਸ਼ੀਲਾ, ਕੁਲਬੀਰ ਢੀਂਡਸਾ, ਸੰਜੀਵ ਕੁਮਾਰ, ਯਾਦਵਿੰਦਰ ਸਿੰਘ ਲਿਬੜਾ, ਭੂਸ਼ਨ ਕੁਮਾਰ ਆਦਿ ਹਾਜ਼ਰ ਸਨ।

Facebook Comments

Trending