ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ਼ਸ ਗੁਰੂਸਰ ਸੁਧਾਰ, ਲੁਧਿਆਣਾ ਦੀ ਸਾਲਾਨਾ ਐਥਲੈਟਿਕ ਮੀਟ ਕਾਲਜ ਦੇ ਨਿਹੰਗ ਸ਼ਮਸ਼ੇਰ ਸਿੰਘ ਸਟੇਡੀਅਮ ਵਿਖੇ ਬੇਹੱਦ ਸ਼ਾਨੋ-ਸ਼ੌਕਤ ਨਾਲ ਮਨਾਈ ਗਈ।
ਐਨ.ਸੀ.ਸੀ ਤੇ ਐਨ.ਐਸ.ਐਸ ਦੇ ਕੈਡਿਟਸ ਤੇ ਵਲੰਟੀਅਰਾਂ ਸਮੇਤ ਤਿੰਨਾਂ ਹੀ ਕਾਲਜਾਂ ਦੇ ਵਿਿਦਆਰਥੀਆਂ ਵੱਲੋਂ ਮਾਰਚ-ਪਾਸਟ ਕੀਤਾ ਗਿਆ, ਜਿਸ ਦੀ ਸਲਾਮੀ ਕਰਨਲ ਨਵਜੀਤ ਸਿੰਘ ਸੰਧੂ, ਰਜਿਸਟਰਾਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨੇ ਇਸ ਐਥਲੈਟਿਕ ਮੀਟ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੁੰਦਿਆਂ ਮੰਚ ਤੋਂ ਲਈ।
ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਉਣ ਅਤੇ ਐਥਲੈਟਿਕ ਮੀਟ ਦੀ ਆਰੰਭਤਾ ਦੇ ਐਲਾਨ ਨਾਲ ਸ਼ੁਰੂ ਹੋਈ ਇਸ ਐਥਲੈਟਿਕ ਮੀਟ ਦੇ ਆਰੰਭ ਵਿਚ ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਵੱਲੋਂ ਮੁੱਖ ਮਹਿਮਾਨ ਸਮੇਤ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਗੁਰੂੁ ਹਰਿਗੋਬਿੰਦ ਖਾਲਸਾ ਕਾਲਜ਼ਿਜ਼ ਦੇ ਮੋਢੀ ਨਿਹੰਗ ਸ਼ਮਸ਼ੇਰ ਸਿੰਘ ਨੂੰ ਵੀ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਡਾ. ਹਰਪ੍ਰੀਤ ਸਿੰਘ ਨੇ ਕਾਲਜ ਦੀ ਸਾਲਾਨਾ ਖੇਡ ਰਿਪੋਰਟ ਪੇਸ਼ ਕਰਦਿਆਂ ਸਧਾਰ ਕਾਲਜ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਖੇਡ ਸਹੂਲਤਾਂ ਦੇ ਮੱਦੇਨਜ਼ਰ ਚਾਲੂ ਸਾਲ ਦੌਰਾਨ ਹੋਈਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਗਤੀਵਿਧੀਆਂ ਸਬੰਧੀ ਵੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਕਰਨਲ ਨਵਜੀਤ ਸਿੰਘ ਸੰਧੂ ਨੇ ਕਾਲਜ ਕੈਂਪਸ ਦੀ ਖੂਬਸੂਰਤੀ ਦੀ ਤਾਰੀਫ ਕਰਦਿਆਂ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਸ ਕੈਂਪਸ ਦਾ ਪੂਰਾ ਲਾਭ ਉਠਾਉਣ ਲਈ ਪ੍ਰੇੇਰਿਤ ਵੀ ਕੀਤਾ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਵਿਭਾਗ ਮੁਖੀ ਡਾ. ਸੋਨੀਆ ਅਹੂਜਾ ਦੀ ਅਗਵਾਈ ਵਿਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਐਥਲੈਟਿਕ ਮੀਟ ਵਿਚ ਰਣਜੋਤ ਸਿੰਘ, ਐਮ. ਕਾਮ ਭਾਗ ਪਹਿਲਾ ਅਤੇ ਮਨਪ੍ਰੀਤ ਕੌਰ, ਐਮ.ਪੀ.ਐੱਡ. ਭਾਗ ਦੂਜਾ ਨੂੰ ਬੈਸਟ ਐਥਲੀਟ ਐਲਾਨਿਆਂ ਗਿਆ। ਬੈਸਟ ਐਥਲੀਟਾਂ ਨੂੰ ਟਰਾਫੀਆਂ ਨਾਲ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਐਥਲੀਟਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ੍ਰ. ਅਮਰ ਜੰਗ ਸਿੰਘ, ਮੈਂਬਰ ਗਵਰਨਿੰਗ ਬਾਡੀ ਨੈਸ਼ਨਲ ਰਾਈਫਲ ਐਸ਼ੋਸ਼ੀਅੇਸ਼ਨ ਆਫ ਇੰਡੀਆ ਨੂੰ ‘ਗੈਸਟ ਆਫ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਐਥਲੈਟਿਕ ਮੀਟ ਵਿਚ ਹੋਰਨਾ ਸਮੇਤ ਸ਼੍ਰੀਮਤੀ ਸੀਰਤ ਸੰਧੂ, ਗਲਾਡਾ ਦੇ ਸਾਬਕਾ ਸੀ.ਏ. ਸ੍ਰ. ਪਰਮਿੰਦਰ ਸਿੰਘ, ਕੈਪਟਨ ਜੇ. ਐੱਸ. ਗਿੱਲ, ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਗਿੱਲ, ਡਾ. ਸਵਰਨਜੀਤ ਸਿੰਘ ਦਿਓਲ ਆਦਿ ਹਾਜਰ ਸਨ।